ਨਾਗਰਿਕਤਾ ਬਿੱਲ ‘ਤੇ ਘਮਸਾਨ, ਅਸਮ ਬੰਦ!

ਅਸਮ : ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ। ਨਾਰਥ ਈਸਟ ਸਟੂਡੇਂਟਸ ਆਰਗੇਨਾਇਜ਼ੇਸ਼ਨ ਅਤੇ ਆਲ ਅਸਮ ਸਟੂਡੇਂਟਸ ਯੂਨੀਅਨ ਨੇ ਅੱਜ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ 12 ਘੰਟੇ ਬੰਦ ਬੁਲਾਇਆ ਹੈ। ਐਨਈਐਸਓ ਨੂੰ ਕਈ ਸੰਗਠਨਾਂ ਅਤੇ ਸਿਆਸੀ ਧਿਰਾਂ ਦਾ ਸਮਰਥਨ ਹਾਸਲ ਹੈ। ਇਸੇ ਕਾਰਨ ਗੁਵਾਹਟੀ, ਡਿਬਰੂਗੜ੍ਹ ਅਤੇ ਕਾਟਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਉੱਤਰ ਪੂਰਬ ਦੇ ਮੂਲ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਹਰ ਤੋਂ ਆ ਕੇ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਪਛਾਣ ਨੂੰ ਖਤਹਾ ਹੈ। ਇਹ ਸੰਗਠਨ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਸਟੂਡੇਂਟਸ ਯੂਨੀਅਨ ਦੇ ਵਰਕਰਾਂ ਨੇ ਐਤਵਾਰ ਸ਼ਾਮ ਨੂੰ ਸ਼ਿਵ ਸਾਗਰ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਉੱਥੇ ਹੀ ਨਲਬਾਰੀ ਨਗਰ ਵਿਚ ਅਸਮ ਗਣ ਪਰੀਸ਼ਦ ਦੇ ਤਿੰਨ ਮੰਤਰੀਆਂ ਖ਼ਿਲਾਫ ਵੱਖ-ਵੱਖ ਥਾਵਾਂ ‘ਤੇ ਪੋਸਟਰ ਚਿਪਕਾਏ ਗਏ। ਅਸਮ ਤੋਂ ਇਲਾਵਾ ਤ੍ਰਿਪੁਰਾ ਵਿਚ ਵੀ ਨਾਗਰਿਕਤਾ ਸੋਧ ਬਿੱਲ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ। ਭਾਜਪਾ ਦੀ ਸਹਿਯੋਗੀ ਇੰਡੀਜੀਨਸ ਪੀਪਲ ਫਰੰਟ ਆਫ ਤ੍ਰਿਪੁਰਾ ਸਮੇਤ ਕਈ ਆਦਿਵਾਸੀ ਸਮੂਹਾਂ ਨੇ ਸੋਮਵਾਰ ਨੂੰ ਨਾਗਰਿਕ ਸੋਧ ਬਿੱਲ ਖਿਲਾਫ ਬੰਦ ਦਾ ਆਯੋਜਨ ਕੀਤਾ, ਜਿਸ ਦੇ ਚਲਦੇ ਤ੍ਰਿਪੁਰਾ ਦੀਆਂ ਕਈ ਥਾਵਾਂ ‘ਤੇ ਜਨਜੀਵਨ ਪ੍ਰਭਾਵਿਤ ਰਿਹਾ। ਨਿਊਜ਼ ਏਜੰਸੀ ਮੁਤਾਬਕ 10,941 ਵਰਗ ਕਿਲੋਮੀਟਰ ਦੇ ਦੋ-ਤਿਹਾਈ ਖੇਤਰ ‘ਤੇ ਅਧਿਕਾਰ ਵਾਲੇ ਇਸ ਖੇਤਰ ਵਿਚ 12 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ, ਜਿਹਨਾਂ ਵਿਚ ਜ਼ਿਆਦਾ ਆਦਿਵਾਸੀ ਹਨ। ਕਿਸੇ ਵੀ ਬੁਰੀ ਘਟਨਾ ਤੋਂ ਨਜਿੱਠਣ ਲਈ Central paramilitary forces ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ ਸਮੇਤ ਭਾਰੀ ਗਿਣਤੀ ਵਿਚ ਫੌਜ ਤੈਨਾਤ ਕੀਤੀ ਗਈ ਹੈ। ਬੰਦ ਦੇ ਚਲਦੇ ਤ੍ਰਿਪੁਰਾ ਯੂਨੀਵਰਸਿਟੀ ਅਤੇ ਮਹਾਰਾਜਾ ਬੀਰ ਬਿਕਰਮ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ।

You must be logged in to post a comment Login