‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ‘ਚ ਵੀ ਬੈਨ

‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ‘ਚ ਵੀ ਬੈਨ

ਚੰਡੀਗੜ੍, 17 ਅਪ੍ਰੈਲ : ਫਿਲਮ ‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਨ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਅੱਜ ਫਿਲਮ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੋ ਮਹੀਨਿਆਂ ਲਈ ਫਿਲਮ ਰਿਲੀਜ਼ ‘ਤੇ ਰੋਕ ਲਾ ਚੁੱਕੀ ਹੈ। ਫਿਲਮ ਰਿਲੀਜ਼ ‘ਤੇ ਬੈਨ ਪਿੱਛੇ ਕਾਰਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣਾ ਦੱਸਿਆ ਗਿਆ ਹੈ। ਸਿੱਖ ਜਥੇਬੰਦੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਦਾ ਕਿਰਦਾਰ ਕੋਈ ਮਨੁੱਖ ਨਹੀਂ ਨਿਭਾਅ ਸਕਦਾ।

You must be logged in to post a comment Login