ਨਿਊਯਾਰਕ ਸ਼ਹਿਰ ‘ਚ ਭਾਰਤੀ ਮੂਲ ਦੀਆਂ 2 ਮਹਿਲਾ ਜੱਜ ਨਿਯੁਕਤ

ਨਿਊਯਾਰਕ ਸ਼ਹਿਰ ‘ਚ ਭਾਰਤੀ ਮੂਲ ਦੀਆਂ 2 ਮਹਿਲਾ ਜੱਜ ਨਿਯੁਕਤ

ਨਿਊਯਾਰਕ- ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਿਯੋ ਨੇ ਭਾਰਤੀ ਮੂਲ ਦੀਆਂ ਦੋ ਮਹਿਲਾ ਵਕੀਲਾਂ ਨੂੰ ਅਪਰਾਧਿਕ ਤੇ ਦੀਵਾਨੀ ਅਦਾਲਤਾਂ ਵਿਚ ਜੱਜ ਨਿਯੁਕਤ ਕੀਤਾ ਹੈ। ਜੱਜ ਅਰਚਨਾ ਰਾਵ ਨੂੰ ਅਪਰਾਧਿਕ ਅਦਾਲਤ ਵਿਚ ਤੇ ਜੱਜ ਦੀਪਾ ਅੰਬੇਕਰ ਨੂੰ ਦੀਵਾਨੀ ਅਦਾਲਤ ਵਿਚ ਨਿਯੁਕਤ ਕੀਤਾ ਗਿਆ ਹੈ।ਰਾਵ ਨੂੰ ਇਸ ਤੋਂ ਪਹਿਲਾਂ ਜਨਵਰੀ 2019 ਵਿਚ ਦੀਵਾਨੀ ਵਿਚ ਅੰਤਰਿਮ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਨਿਊਯਾਰਕ ਕਾਊਂਟੀ ਜ਼ਿਲਾ ਅਟਾਰਨੀ ਦਫਤਰ ਵਿਚ ਉਹ 17 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਜੱਜ ਅਰਚਨਾ ਰਾਓ ਵਾਸਰ ਕਾਲਜ ਤੋਂ ਗ੍ਰੈਜੂਏਟ ਹੈ ਅਤੇ ਉਸਨੇ ਫੋਰਡਮ ਯੂਨੀਵਰਸਿਟੀ ਸਕੂਲ ਆਫ਼ ਲਾਅ ਤੋਂ ਨਿਆਂਇਕ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ।ਅੰਬੇਦਰ ਨੂੰ ਮਈ 2018 ਵਿਚ ਦੀਵਾਨੀ ਅਦਾਲਤ ਵਿਚ ਅੰਤਰਿਮ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਮੇਅਰ ਨੇ ਪਰਿਵਾਰ ਅਦਾਲਤ, ਅਪਰਾਧਿਕ, ਦੀਵਾਨੀ ਅਦਾਲਤ ਵਿਚ 28 ਨਿਯੁਕਤੀਆਂ ਕੀਤੀਆਂ ਹਨ। ਆਪਣੀ ਨਿਯੁਕਤੀ ਤੋਂ ਪਹਿਲਾਂ, ਜੱਜ ਦੀਪਾ ਅੰਬੇਕਰ ਨੇ ਨਿਊਯਾਰਕ ਸਿਟੀ ਕੌਂਸਲ ਦੇ ਨਾਲ ਸੀਨੀਅਰ ਵਿਧਾਇਕ ਅਟਾਰਨੀ ਅਤੇ ਪਬਲਿਕ ਸੇਫਟੀ ਕਮੇਟੀ ਦੇ ਐਡਵੋਕੇਟ ਵਜੋਂ ਸੇਵਾ ਨਿਭਾਈ।

You must be logged in to post a comment Login