ਪਾਕਿ ਸਿੱਖ ਲੜਕੀ ਦੇ ਧਰਮ ਪਰਿਵਰਤਨ ਮਾਮਲੇ ‘ਚ ਹਰਸਿਮਰਤ ਨੇ ਸਿੱਧੂ ਨੂੰ ਘੇਰਿਆ

ਪਾਕਿ ਸਿੱਖ ਲੜਕੀ ਦੇ ਧਰਮ ਪਰਿਵਰਤਨ ਮਾਮਲੇ ‘ਚ ਹਰਸਿਮਰਤ ਨੇ ਸਿੱਧੂ ਨੂੰ ਘੇਰਿਆ

ਨਵੀਂ ਦਿੱਲੀ : ਪਾਕਿਸਤਾਨ ‘ਚ ਇਕ ਸਿੱਖ ਗ੍ਰੰਥੀ ਦੀ ਧੀ ਨੂੰ ਅਗ਼ਵਾ ਕਰਨ ਤੋਂ ਬਾਅਦ ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਮੁਸਲਿਮ ਬਣਾ ਲੈਣ ਅਤੇ ਇਕ ਮੁਸਲਿਮ ਵਿਅਕਤੀ ਤੋਂ ਉਸ ਦਾ ਵਿਆਹ ਕਰਵਾ ਦੇਣ ਦੀਆਂ ਖ਼ਬਰਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਨਾਲ ਹੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਗੈਰ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਮੰਤਰੀ ਹਰਮਿਸਰਤ ਕੌਰ ਨੇ ਪਾਕਿਸਤਾਨ ‘ਚ ਇਕ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਨੂੰ ਅਗ਼ਵਾ ਕੀਤੇ ਜਾਣ, ਬੰਦੂਕ ਦੇ ਜ਼ੋਰ ‘ਤੇ ਉਸ ਦਾ ਧਰਮ ਪਰਿਵਰਤਨ ਕਰਵਾਉਣ ਅਤੇ ਉਸ ਦਾ ਨਿਕਾਹ ਇਕ ਮੁਸਲਿਮ ਵਿਅਕਤੀ ਨਾਲ ਕਰਵਾਉਣ ਦੀ ਸਮਾਚਾਰ ਏਜੰਸੀਆਂ ਰਾਹੀਂ ਮਿਲੀਆਂ ਖ਼ਬਰਾਂ ‘ਤੇ ਕਿਹਾ ਕਿ ਇਹ ਸ਼ਰਮਨਾਕ ਹਰਕਤ ਹੈ। ਹਰਸਿਮਰਤ ਨੇ ਕਿਹਾ, “ਇਮਰਾਨ ਖ਼ਾਨ ਦੇ ਜਿਹੜੇ ਦੋਸਤ ਹੋਰ ਪਾਰਟੀਆਂ ‘ਚ ਹਨ, ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ।” ਉਧਰ ਲਾਹੌਰ ਦੇ ਨਨਕਾਣਾ ਸਾਹਿਬ ਇਲਾਕੇ ‘ਚ ਜ਼ਬਰੀ ਸਿੱਖ ਲੜਕੀ ਦੇ ਧਰਮ ਪਰਿਵਰਤਨ ਅਤੇ ਨਿਕਾਹ ਦੇ ਮਾਮਲੇ ‘ਚ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਬਾਦ ਬੁਜਦਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।

You must be logged in to post a comment Login