ਪੰਚਕੂਲਾ ‘ਚ ਦੰਗੇ ਭੜਕਾਉਣ ਵਾਲੇ ਦੋਸ਼ੀ ਅਦਾਲਤ ਵਲੋਂ ਬਰੀ

ਪੰਚਕੂਲਾ ‘ਚ ਦੰਗੇ ਭੜਕਾਉਣ ਵਾਲੇ ਦੋਸ਼ੀ ਅਦਾਲਤ ਵਲੋਂ ਬਰੀ

ਚੰਡੀਗੜ੍ਹ, 30 ਜੁਲਾਈ – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ‘ਚ ਪੰਚਕੂਲਾ ਸੈਸ਼ਨ ਜੱਜ ਰਿਤੂ ਟੈਗੋਰ ਦੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਐਫ. ਆਈ. ਆਰ. ਨੰਬਰ 362 ਦੇ ਸੰਬੰਧ ‘ਚ ਆਇਆ ਹੈ। ਇਸ ਮਾਮਲੇ ‘ਚ ਗਿਆਨੀਰਾਮ, ਸਾਂਗਾ ਸਿੰਘ, ਹੁਸ਼ਿਆਰ ਸਿੰਘ, ਰਵੀ, ਤਰਸੇਮ ਅਤੇ ਰਾਮ ਕਿਸ਼ਨ ਨੂੰ ਦੋਸ਼ੀ ਮੰਨਿਆ ਗਿਆ ਸੀ। ਸਬੂਤਾਂ ਦੀ ਕਮੀ ਦੇ ਚੱਲਦਿਆਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਸਾਰੇ ਦੋਸ਼ੀਆਂ ‘ਤੇ ਦੰਗੇ, ਅੱਗਜ਼ਨੀ, ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ 148, 149, 186, 188, 436 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

You must be logged in to post a comment Login