ਪੰਜਾਬ ‘ਚ ਨਸ਼ੇ ਨਾਲ ਇਕ ਹੋਰ ਮੌਤ, ਤਿੰਨ ਸਾਲਾ ਲੜਕੇ ਦਾ ਬਾਪ ਖਾ ਲਿਆ ਨਸ਼ਿਆਂ

ਪੰਜਾਬ ‘ਚ ਨਸ਼ੇ ਨਾਲ ਇਕ ਹੋਰ ਮੌਤ, ਤਿੰਨ ਸਾਲਾ ਲੜਕੇ ਦਾ  ਬਾਪ ਖਾ ਲਿਆ ਨਸ਼ਿਆਂ

ਹਰੀਕੇ ਪਤਨ, 4 ਜੁਲਾਈ – ਥਾਣਾ ਹਰੀਕੇ ਦੇ ਪਿੰਡ ਬੂਰ ਹਵੇਲੀਆਂ ਦਾ ਇਕ ਨੌਜਵਾਨ ਅੱਜ ਨਸ਼ਿਆਂ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 28 ਸਾਲਾਂ ਅਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਨਸ਼ੇ ਕਰਨ ਦਾ ਆਦੀ ਸੀ, ਅੱਜ ਦੁਪਹਿਰ 1 ਵਜੇ ਦੇ ਕਰੀਬ ਉਸ ਨੇ ਆਪਣੇ ਖੇਤ ‘ਚ ਲੱਗੀ ਮੋਟਰ ਦੇ ਕਮਰੇ ‘ਚ ਨਸ਼ੇ ਦਾ ਟੀਕਾ ਲਗਾ ਲਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਵਿਆਹਿਆ ਹੋਇਆ ਸੀ। ਉਸ ਦਾ ਤਿੰਨ ਸਾਲ ਦਾ ਇਕ ਲੜਕਾ ਹੈ ਤੇ ਉਸ ਦੇ ਮਾਤਾ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ।

You must be logged in to post a comment Login