ਪੱਕੇ ਹੀ ਪਾਕਿਸਤਾਨ ਚਲੇ ਜਾਣ ਨਵਜੋਤ ਸਿੱਧੂ : ਸੁਖਬੀਰ

ਪੱਕੇ ਹੀ ਪਾਕਿਸਤਾਨ ਚਲੇ ਜਾਣ ਨਵਜੋਤ ਸਿੱਧੂ : ਸੁਖਬੀਰ

ਚੰਡੀਗੜ੍ਹ : ਨਵਜੋਤ ਸਿੱਧੂ ਵਲੋਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕੀਤੇ ਜਾਣ ਦੇ ਮਾਮਲੇ ‘ਤੇ ਸੁਖਬੀਰ ਬਾਦਲ ਨੇ ਚੁਟਕੀ ਲਈ ਹੈ। ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੱਕੇ ਹੀ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਸਿੱਧੂ ਦੇ ਪਾਕਿਸਤਾਨ ਜਾਣ ਨਾਲ ਇਥੇ ਸ਼ਾਂਤੀ ਬਣੀ ਰਹੇਗੀ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ, ਐੱਸ. ਜੀ. ਪੀ. ਸੀ. ਅਤੇ ਡੀ. ਐੱਸ. ਜੀ. ਐੱਮ. ਦਾ ਵਫਦ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਪਹੁੰਚਿਆ ਸੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਕੋਲ ਮੰਗ ਉਠਾਈ ਗਈ ਹੈ ਕਿ 1984 ਦੇ ਜਿੰਨੇ ਵੀ ਪੈਂਡਿੰਗ ਕੇਸ ਹਨ, ਉਨ੍ਹਾਂ ਲਈ ਇਕ ਵਿਸ਼ੇਸ਼ ਟ੍ਰਾਇਲ ਕੋਰਟ ਬਣਾਇਆ ਜਾਵੇ ਜੋ ਸਾਰੇ ਕੇਸਾਂ ਦੀ ਸੁਣਵਾਈ ਕਰਦਿਆਂ 6 ਮਹੀਨਿਆਂ ਦੇ ਅੰਦਰ-ਅੰਦਰ ਨਿਬੇੜਾ ਕਰੇ।

You must be logged in to post a comment Login