ਫੀਫਾ ਪ੍ਰਧਾਨ ਨੇ ਥਾਈਲੈਂਡ ‘ਚ ਗੁਫਾ ‘ਚ ਫਸੇ ਬੱਚਿਆਂ ਨੂੰ ਵਿਸ਼ਵ ਕੱਪ ਫਾਈਨਲ ਦੇਖਣ ਲਈ ਦਿੱਤਾ ਸੱਦਾ

ਫੀਫਾ ਪ੍ਰਧਾਨ ਨੇ ਥਾਈਲੈਂਡ ‘ਚ ਗੁਫਾ ‘ਚ ਫਸੇ ਬੱਚਿਆਂ ਨੂੰ ਵਿਸ਼ਵ ਕੱਪ ਫਾਈਨਲ ਦੇਖਣ ਲਈ ਦਿੱਤਾ ਸੱਦਾ

ਮਾਸਕੋ- ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਥਾਈਲੈਂਡ ‘ਚ ਗੁਫਾ ‘ਚ ਫਸੇ ਬੱਚਿਆਂ ਦੀ ਫੁੱਟਬਾਲ ਟੀਮ ਨੂੰ ਰੂਸ ‘ਚ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਇਨਫੈਂਟਿਨੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋ ਹਫਤੇ ਪਹਿਲਾਂ ਹੜ੍ਹ ਦਾ ਪਾਣੀ ਵਧਣ ਨਾਲ ਗੁਫਾ ‘ਚ ਫਸੇ ‘ਵਾਈਲਡ ਬੋਅਰਸ’ ਟੀਮ ਦੇ ਖਿਡਾਰੀਆਂ ਨੂੰ ਬਚਾ ਲਿਆ ਜਾਵੇਗਾ ਅਤੇ 15 ਜੁਲਾਈ ਨੂੰ ਉਹ ਮਾਸਕੋ ‘ਚ ਫਾਈਨਲ ਦੇਖਣ ਦੇ ਲਈ ਮੌਜੂਦ ਰਹਿਣਗੇ। ਉਨ੍ਹਾਂ ਨੇ ਥਾਈਲੈਂਡ ਫੁੱਟਬਾਲ ਸੰਘ ਦੇ ਪ੍ਰਮੁੱਖ ਨੂੰ ਭੇਜੀ ਚਿੱਠੀ ‘ਚ ਲਿਖਿਆ, ”ਸਾਨੂੰ ਉਮੀਦ ਹੈ ਕਿ ਉਹ ਛੇਤੀ ਹੀ ਆਪਣੇ ਪਰਿਵਾਰ ਨੂੰ ਮਿਲਣਗੇ ਅਤੇ ਜੇਕਰ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਮੈਨੂੰ ਉਨ੍ਹਾਂ ਨੂੰ 2018 ਵਿਸ਼ਵ ਕੱਪ ਫਾਈਨਲ ‘ਚ ਮਹਿਮਾਨ ਦੇ ਤੌਰ ‘ਤੇ ਸੱਦਾ ਦੇਣ ਦੀ ਖੁਸ਼ੀ ਹੋਵੇਗੀ।” ਜ਼ਿਕਰਯੋਗ ਹੈ ਕਿ ਥਾਈਲੈਂਡ ਦੇ 11 ਤੋਂ 16 ਸਾਲ ਦੇ ਫੁੱਟਬਾਲ ਖਿਡਾਰੀ 23 ਜੂਨ ਤੋਂ ਆਪਣੇ ਕੋਚ ਦੇ ਨਾਲ ਹਨੇਰੀ ਗੁਫਾ ‘ਚ ਫਸੇ ਹੋਏ ਹਨ। ਲਾਪਤਾ ਹੋਣ ਦੇ 9 ਦਿਨਾਂ ਬਾਅਦ ਗੋਤਾਖੋਰਾਂ ਨੇ ਉਨ੍ਹਾਂ ਦਾ ਪਤਾ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਗੁਫਾ ‘ਚੋਂ ਹੁਣੇ ਤੱਕ ਨਹੀਂ ਕੱਢਿਆ ਜਾ ਸਕਿਆ ਹੈ।

You must be logged in to post a comment Login