ਬਜਟ 2020- ‘ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਖੋਖਲਾ’

ਬਜਟ 2020- ‘ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਖੋਖਲਾ’

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ। ਕਰੀਬ ਪੌਣੇ ਤਿੰਨ ਘੰਟੇ ਦੇ ਲੰਬੇ ਬਜਟ ਭਾਸ਼ਣ ਦੌਰਾਨ ਆਖਰ ਗਲਾ ਖਰਾਬ ਹੋਣ ਕਾਰਨ ਨਿਰਮਲਾ ਸੀਤਾਰਮਣ ਆਖਰੀ ਦੋ-ਤਿੰਨ ਪੇਜ ਨਹੀਂ ਪੜ੍ਹ ਸਕੀ। ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ ‘ਤੇ ਸਿਆਸਤਦਾਨਾਂ ਦੀ ਪ੍ਰਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਜਟ 2020 ‘ਤੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਟੀਆਂ ਰਟਾਈਆਂ ਗੱਲਾਂ ਕਹੀਆਂ ਹਨ। ਨੌਜਵਾਨਾਂ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਜਟ ਦੇ ਨਾਂਅ ‘ਤੇ ਸਿਰਫ ਭਾਸ਼ਣ ਸੀ ਪਰ ਵਿੱਤ ਮੰਤਰੀ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ ਵਿਚ ਅਸਫਲ ਰਹੀ।ਰਾਹੁਲ ਗਾਂਧੀ ਨੇ ਕਿਹਾ ਕਿ ਸ਼ਾਇਦ ਇਹ ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਸੀ ਪਰ ਇਸ ਵਿਚ ਕੁਝ ਵੀ ਨਹੀਂ ਸੀ, ਇਹ ਵੀ ਖੋਖਲਾ ਸੀ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਜਟ ‘ਤੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਫਿਰ ਦਿੱਲੀ ਵਾਲਿਆਂ ਨਾਲ ਮਤਰੇਆ ਵਰਤਾਅ ਹੋਇਆ ਹੈ।ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਜਟ ਨਵੇਂ ਅਤੇ ਆਤਮ ਵਿਸ਼ਵਾਸੀ ਭਾਰਤ ਦੀ ਰੂਪ ਰੇਖਾ ਦਿੰਦਾ ਹੈ, ਇਹ ਆਉਣ ਵਾਲੇ ਸਾਲਾਂ ਵਿਚ ਦੇਸ਼ ਲਈ ਚੰਗਾ ਸਾਬਿਤ ਹੋਵੇਗਾ। ਇਸ ਵਿਚ ਕਿਸਾਨਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਉੱਥੇ ਹੀ ਪਾਰਟੀ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਟਵੀਟ ਕਰ ਕੇ ਕਿਹਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਿੱਤ ਮੰਤਰੀ ਦਾ ਦਾਅਵਾ ਖੋਖਲਾ ਹੈ ਅਤੇ ਅਸਲ ਸੱਚਾਈ ਤੋਂ ਪਰੇ ਹੈ।

You must be logged in to post a comment Login