ਬਜਰੰਗ ਅਤੇ ਸਾਕਸ਼ੀ ਕਰਨਗੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤੀ ਦਲ ਦੀ ਅਗਵਾਈ

ਬਜਰੰਗ ਅਤੇ ਸਾਕਸ਼ੀ ਕਰਨਗੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤੀ ਦਲ ਦੀ ਅਗਵਾਈ

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਏਸ਼ੀਅਨ ਗੇਮਸ ਦੇ ਸੋਨ ਤਮਗਾ ਜੇਤੂ ਬਜਰੰਗ ਪੂਨੀਆ 20 ਤੋਂ 28 ਅਕਤੂਬਰ ਤਕ ਹੰਗਰੀ ਦੇ ਬੁਡਾਪੇਸਟ ‘ਚ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤ ਦਲ ਦੀ ਅਗਵਾਈ ਕਰਨਗੇ। ਭਾਰਤੀ ਕੁਸ਼ਤੀ ਸੰਘ ਨੇ ਫਰੀਸਟਾਈਲ, ਗਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਵਰਗ ‘ਚ 10-10 ਪਹਿਲਵਾਨਾਂ ਦੀ ਚੋਣ ਕੀਤੀ ਹੈ।
ਬਜਰੰਗ (65 ਕਿਲੋ) ਫਰੀਸਟਾਈਲ ਵਰਗ ‘ਚ ਤਮਗੇ ਦੇ ਦਾਅਵੇਦਾਰ ਹਨ। ਜਦਕਿ ਮਹਿਲਾ ਵਰਗ ‘ਚ ਉਮੀਦਾਂ ਸਾਕਸ਼ੀ (62 ਕਿਲੋ) ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਪੂਜਾ ਢਾਂਡਾ (57 ਕਿਲੋ) ‘ਤੇ ਟਿਕੀ ਹੋਣਗੀਆਂ। ਫੋਗਾਟ ਭੈਣਾਂ ‘ਚੋਂ ਸਿਰਫ ਰਿਤੂ ਹੀ ਟੀਮ ‘ਚ ਹੈ। ਗੀਤਾ ਅਤੇ ਬਬੀਤਾ ਨੇ ਟ੍ਰਾਇਲ ‘ਚ ਹਿੱਸਾ ਨਹੀਂ ਲਿਆ, ਜਦਕਿ ਏਸ਼ੀਅਨ ਗੇਮਸ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਦੀ ਕੁਹਣੀ ‘ਚ ਸੱਟ ਹੈ।
ਭਾਰਤੀ ਟੀਮ ‘ਚ 30 ਪਹਿਲਵਾਨਾਂ ਤੋਂ ਇਲਾਵਾ 17 ਅਧਿਕਾਰੀ ਵੀ ਹੋਣਗੇ, ਜਿਸ ‘ਚ ਕੋਚ, ਫਿਜ਼ੀਓ, ਰੈਫਰੀ ਅਤੇ ਮਾਲੀਸ਼ੀਏ ਸ਼ਾਮਲ ਹਨ। ਜਗਮਿੰਦਰ ਸਿੰਘ ਫਰੀਸਟਾਈਲ ਟੀਮ ਦੇ ਮੁੱਖ ਕੋਚ ਹੋਣਗੇ, ਜਦਕਿ ਕੁਲਦੀਪ ਮਲਿਕ ਮਹਿਲਾ ਟੀਮ ਦੇ ਕੋਚ ਹੋਣਗੇ। ਕੁਲਦੀਪ ਸਿੰਘ ਨੂੰ ਗਰੀਕੋ ਰੋਮਨ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਟੀਮ ਮੰਗਲਵਾਰ ਦੀ ਸਵੇਰ ਨੂੰ ਬੁਡਾਪੇਸਟ ਲਈ ਰਵਾਨਾ ਹੋਵੇਗੀ, ਜਿੱਥੇ ਟੂਰਨਾਮੈਂਟ ਤੋਂ ਪਹਿਲਾਂ ਅਨੁਕੂਲਨ ਕੈਂਪ ਲਗਣਾ ਹੈ।
ਟੀਮਾਂ :ਫਰੀਸਟਾਈਲ : ਸੰਦੀਪ ਤੋਮਰ (57 ਕਿਲੋ), ਸੋਂਬਾ ਤਾਨਾਜੀ ਗੋਗਨੇ (61 ਕਿਲੋ), ਬਜਰੰਗ ਪੂਨੀਆ (65 ਕਿਲੋ), ਪੰਕਜ ਰਾਣਾ (70 ਕਿਲੋ), ਜਤਿੰਦਰ (74 ਕਿਲੋ), ਸਚਿਨ ਰਾਠੀ (79 ਕਿਲੋ), ਪਵਨ ਕੁਮਾਰ (86 ਕਿਲੋ), ਦੀਪਕ (92 ਕਿਲੋ), ਮੌਸਮ ਖਤਰੀ (97 ਕਿਲੋ), ਸੁਮਿਤ (125 ਕਿਲੋ)।
ਮਹਿਲਾ : ਰਿਤੂ ਫੋਗਾਟ (50 ਕਿਲੋ), ਪਿੰਕੀ (53 ਕਿਲੋ), ਸੀਮਾ (55 ਕਿਲੋ), ਪੂਜਾ ਢਾਂਡਾ (57 ਕਿਲੋ), ਸੰਗੀਤਾ (59 ਕਿਲੋ), ਸਾਕਸ਼ੀ ਮਲਿਕ (62 ਕਿਲੋ), ਰਿਤੂ (65 ਕਿਲੋ), ਨਵਜੋਤ ਕੌਰ (68 ਕਿਲੋ), ਰਜਨੀ (72 ਕਿਲੋ), ਕਿਰਨ (76 ਕਿਲੋ)।
ਗਰੀਕੋ ਰੋਮਨ : ਵਿਜੇ (55 ਕਿਲੋ), ਗਿਆਨੇਂਦਰ (60 ਕਿਲੋ), ਗੌਰਵ ਸ਼ਰਮਾ (63 ਕਿਲੋ), ਮਨੀਸ਼ (67 ਕਿਲੋ), ਕੁਲਦੀਪ ਮਲਿਕ (72 ਕਿਲੋ), ਗੁਰਪ੍ਰੀਤ ਸਿੰਘ (77 ਕਿਲੋ), ਹਰਪ੍ਰੀਤ ਸਿੰਘ (82 ਕਿਲੋ), ਮਨਜੀਤ (87 ਕਿਲੋ), ਹਰਦੀਪ (97 ਕਿਲੋ), ਨਵੀਨ (130 ਕਿਲੋ)।

You must be logged in to post a comment Login