ਲੰਡਨ, 26 ਜੂਨ – ਮੀਡੀਆ ਰਿਪੋਰਟਾਂ ਮੁਤਾਬਿਕ ਫੁੱਟਬਾਲ ਦੇ ਪ੍ਰੇਮੀ ਇਕ ਸਿੱਖ ਨੂੰ ਚਮੜੀ ਦੇ ਰੰਗ ਦੇ ਚੱਲਦਿਆਂ ਮਾੜੀ ਸ਼ਬਦਾਵਲੀ ਤੇ ਨਸਲੀ ਟਿੱਪਣੀਆਂ ਨਾਲ ਭਰਿਆ ਇਕ ਪੱਤਰ ਪ੍ਰਾਪਤ ਹੋਇਆ। ਗਗਨ (31) ਨੇ ਆਪਣੀ ਦੁਕਾਨ ਦੀ ਖਿੜਕੀ ‘ਤੇ ਬਰਤਾਨੀਆ ਦਾ ਝੰਡਾ ਲਗਾਇਆ ਹੋਇਆ ਸੀ। ਅਗਿਆਤ ਪੱਤਰ ‘ਚ ਲਿਖਿਆ ਹੋਇਆ ਸੀ ਕਿ ਗਗਨ ਨੂੰ ਵਿਸ਼ਵ ਕੱਪ ‘ਚ ਇੰਗਲੈਂਡ ਦਾ ਸਮਰਥਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਭਾਰਤੀ ਨਸਲ ਦਾ ਹੈ ਤੇ ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਏਸ਼ੀਆਈ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਪੱਤਰ ‘ਚ ਕਿਹਾ ਗਿਆ ਕਿ ਉਹ ਭਾਰਤੀ ਹੈ ਤੇ ਉਸ ਨੇ ਆਪਣੀ ਦੁਕਾਨ ਬਾਹਰ ਗਲਤ ਝੰਡਾ ਲਹਿਰਾਇਆ ਹੈ, ਕੀ ਉਹ ਆਪਣੀ ਚਮੜੀ ਦਾ ਰੰਗ ਭੁੱਲ ਗਿਆ ਹੈ? ਉਸ ਨੂੰ ਆਪਣੀ ਦੁਕਾਨ ਬਾਹਰ ਪਾਕਿਸਤਾਨੀ ਝੰਡਾ ਲਹਿਰਾਉਣਾ ਚਾਹੀਦਾ ਹੈ ਨਾ ਕਿ ਬ੍ਰਿਟਿਸ਼। ਇਹ ਵਾਕਿਆ ਪੱਛਮੀ ਲੰਡਨ ਇਲਫੋਰਡ ਦਾ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login