ਬਾਦਲ ਦੇ ਹਲਕੇ ‘ਚ ਡੀ.ਜੇ. ਵਜਾਇਆ ਤਾਂ ਲੱਗੇਗਾ 50, 000 ਜੁਰਮਾਨਾ

ਬਾਦਲ ਦੇ ਹਲਕੇ ‘ਚ ਡੀ.ਜੇ. ਵਜਾਇਆ ਤਾਂ ਲੱਗੇਗਾ 50, 000 ਜੁਰਮਾਨਾ

ਲੰਬੀ, 22 ਅਪ੍ਰੈਲ – ਬਾਦਲ ਦੇ ਹਲਕੇ ਲੰਬੀ ਦੇ ਪਿੰਡ ਰਾਣੀਵਾਲਾ ਦੀ ਪੰਚਾਇਤ ਨੇ ਹੈਰਾਨੀ ਭਰਿਆ ਫੈਸਲਾ ਲਿਆ ਹੈ। ਜਿਸ ਵਿਚ ਸਰਬ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿਚ ਉੱਚੀ ਆਵਾਜ਼ ਵਿਚ ਵੱਜਣ ਵਾਲੇ ਡੀ.ਜੇ. ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਨੇ ਇਹ ਫੈਸਲਾ ਸੁਣਾਉਂਦਿਆਂ ਕਿਹਾ ਕਿ ਜੇ ਕੋਈ ਸਰਬ ਸਹਿਮਤੀ ਨਾਲ ਪਾਸ ਕੀਤੇ ਗਏ ਇਸ ਮਤੇ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 50,000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਰਾਣੀਵਾਲਾ ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਵਾਰ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਕੇ ਡੀ.ਜੇ. ਬੰਦ ਕਰਨ ਲਈ ਕਈ ਵਾਰ ਕਿਹਾ ਸੀ ਪਰ ਲੋਕਾਂ ‘ਤੇ ਇਸ ਦਾ ਕੋਈ ਅਸਰ ਨਾ ਹੋਇਆ। ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਦੀ ਸਰਬ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਰਾਤ ਸਮੇਂ ਹੀ ਨਹੀਂ ਸਗੋਂ ਦਿਨ ਵੇਲੇ ਵੀ ਮੁਕੰਮਲ ਤੌਰ ‘ਤੇ ਡੀ.ਜੇ. ਵੱਜਣ ‘ਤੇ ਰੋਕ ਲਗਾ ਦਿੱਤੀ ਗਈ ਹੈ।

You must be logged in to post a comment Login