ਬੀਬੀ ਜਗੀਰ ਕੌਰ ਨੂੰ 30-40 ਸਾਲਾਂ ਦੇ ਨੌਜਵਾਨ ਲੱਗਦੇ ਨੇ ‘ਵੱਡੇ ਬਾਦਲ’

ਬੀਬੀ ਜਗੀਰ ਕੌਰ ਨੂੰ 30-40 ਸਾਲਾਂ ਦੇ ਨੌਜਵਾਨ ਲੱਗਦੇ ਨੇ ‘ਵੱਡੇ ਬਾਦਲ’

ਚੰਡੀਗੜ੍ਹ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਵੀ 30-40 ਸਾਲਾਂ ਦੇ ਨੌਜਵਾਨ ਲੱਗਦੇ ਹਨ। ਅਸਲ ‘ਚ ਇੱਥੇ ਹੋਈ ਇਸਤਰੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਵੱਡੇ ਬਾਦਲ ਦੀ ਸਿਹਤ ਖਰਾਬ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਮਾਰ ਤਾਂ ਕੋਈ ਵੀ ਕਦੇ ਵੀ ਹੋ ਸਕਦਾ ਹੈ ਅਤੇ ਬਾਦਲ ਸਾਹਿਬ ਬਿਲਕੁਲ ਠੀਕ ਹਨ, ਫਿਰ ਭਾਵੇਂ ਕਾਂਗਰਸ ਕੁਝ ਵੀ ਕਹੀ ਜਾਵੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਦਲ ਸਾਹਿਬ ਭਾਵੇਂ ਹੀ 90 ਜਾਂ ਇਸ ਤੋਂ ਜ਼ਿਆਦਾ ਵਰ੍ਹਿਆਂ ਤੋਂ ਉੱਪਰ ਹੋ ਗਏ ਹਨ ਪਰ ਉਨ੍ਹਾਂ ਦੇ ਕੰਮ ਕਰਨ ਤੋਂ ਅਜਿਹਾ ਹੀ ਲੱਗਦਾ ਹੈ, ਜਿਵੇਂ ਕੋਈ 30-40 ਸਾਲਾਂ ਦਾ ਨੌਜਵਾਨ ਕੰਮ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਆਪਣੇ ਕੰਮ ਪ੍ਰਤੀ ਬੇਹੱਦ ਸੰਜੀਦਾ ਹਨ ਅਤੇ ਬੁਢਾਪਾ ਵੀ ਉਨ੍ਹਾਂ ਦੇ ਕੰਮ ਅੱਗੇ ਨਹੀਂ ਆਉਂਦਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਪਾਰਟੀ ਵਰਕਰਾਂ ਨੂੰ ਮੌਜੂਦਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਜਨਤਕ ਲਾਮਬੰਦੀ ਕਰਨ ਲਈ ਵੀ ਕਿਹਾ ਹੈ। ਬੀਬੀ ਜਗੀਰ ਕੌਰ ਨੇ ਮਹਿਲਾ ਕਾਰਕੁੰਨਾਂ ਨੂੰ ਅਕਾਲੀ ਦਲ ਦੀ 7 ਅਕਤੂਬਰ ਨੂੰ ਹੋਣ ਵਾਲੀ ਰੈਲੀ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

You must be logged in to post a comment Login