ਬੁਰਾੜੀ ਕਾਂਡ: ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ

ਬੁਰਾੜੀ ਕਾਂਡ: ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ

ਨਵੀਂ ਦਿੱਲੀ- ਬੁਰਾੜੀ ਕਾਂਡ ‘ਚ ਮੰਗਲਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਪੁਲਸ ਨੂੰ ਚਿੱਠੀ ਲਿਖ ਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਵਿਅਕਤੀ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਭਾਟੀਆ ਪਰਿਵਾਰ ਅਤੇ ਕਿਸੇ ਤਾਂਤ੍ਰਿਕ ਵਿਚਕਾਰ ਸੰਪਰਕ ਹੋਣ ਦੀ ਗੱਲ ਦੱਸੀ ਹੈ। ਹੁਣ ਤੱਕ ਜਾਂਚ ‘ਚ ਪੁਲਸ ਨੂੰ ਮ੍ਰਿਤ ਮਿਲੇ ਪਰਿਵਾਰ ਦੇ 11 ਮੈਂਬਰਾਂ ਦੇ ਇਲਾਵਾ ਕਿਸੇ ਬਾਹਰੀ ਵਿਅਕਤੀ ਜਾਂ ਕਿਸੇ ਤਾਂਤ੍ਰਿਕ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ ਹੈ ਪਰ ਇਸ ਚਿੱਠੀ ਨੇ ਫਿਰ ਤੋਂ ਬੁਰਾੜੀ ਕਾਂਡ ‘ਚ ਨਵਾਂ ਖੁਲਾਸਾ ਕਰ ਦਿੱਤਾ ਹੈ। ਪੁਲਸ ਕਮਿਸ਼ਨਰ ਨੂੰ ਇਹ ਚਿੱਠੀ 3 ਜੁਲਾਈ ਨੂੰ ਲਿਖੀ ਗਈ ਸੀ। ਚਿੱਠੀ ‘ਚ ਦੱਸਿਆ ਗਿਆ ਹੈ ਦਿੱਲੀ ਦੇ ਕਰਾਲਾ ‘ਚ ਰਹਿਣ ਵਾਲੇ ਇਸ ਤਾਂਤ੍ਰਿਕ ਦਾ ਅਸਲੀ ਨਾਂ ਚੰਦਰਪ੍ਰਕਾਸ਼ ਪਾਠਕ ਹੈ ਅਤੇ ਉਸ ਦਾ ਭਾਟੀਆ ਪਰਿਵਾਰ ਦੇ ਘਰ ਆਉਣਾ-ਜਾਣਾ ਸੀ। ਚੰਦਰਪ੍ਰਕਾਸ਼ ਪਾਠਕ ਨਾਂ ਦਾ ਇਹ ਤਾਂਤ੍ਰਿਕ ਕਰਾਲਾ ਇਲਾਕੇ ਬੀੜੀ ਵਾਲੇ ਬਾਬੇ ਅਤੇ ਦਾੜੀ ਵਾਲੇ ਬਾਬੇ ਦੇ ਨਾਂ ਤੋਂ ਪ੍ਰਸਿੱਧ ਹੈ। ਬਾਬਾ ਆਪਣੇ ਆਪ ਨੂੰ ਹਨੁਮਾਨ ਦਾ ਭਗਤ ਕਹਿੰਦਾ ਹੈ ਅਤੇ ਸ਼ਾਮ 6 ਵਜੇ ਝਾੜ-ਫੂਕ ਕਰਦਾ ਹੈ। ਇਸ ਬਾਬੇ ਦੀ ਪਤਨੀ ਵੀ ਤਾਂਤ੍ਰਿਕ ਹੈ। ਚਿੱਠੀ ‘ਚ ਪੁਲਸ ਤੋਂ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਮੌਤਾਂ ਦੇ ਪਿੱਛੇ ਬਾਬੇ ਦਾ ਹੱਥ ਹੋ ਸਕਦਾ ਹੈ, ਇਸ ਲਈ ਜਾਂਚ ਕੀਤੀ ਜਾਵੇ।

You must be logged in to post a comment Login