ਬੈਂਸ ‘ਤੇ FIR ਮੈਂ ਹੀ ਕਰਵਾਈ : ਕੈਪਟਨ

ਬੈਂਸ ‘ਤੇ FIR ਮੈਂ ਹੀ ਕਰਵਾਈ : ਕੈਪਟਨ

ਚੰਡੀਗੜ੍ਹ : ਡੀ. ਸੀ. ਦੇ ਨਾਲ ਬਦਸੂਲਕੀ ਕਰਨ ਦੇ ਮਾਮਲੇ ‘ਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ਬੈਂਸ ਖਿਲਾਫ ਐੱਫ. ਆਈ. ਆਰ. ਉਨ੍ਹਾਂ ਨੇ ਹੀ ਦਰਜ ਕਰਵਾਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਫਸਰਾਂ ਦੇ ਨਾਲ ਕੀਤੀ ਗਈ ਬਦਸਲੂਕੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਕੇਸ ਬਟਾਲਾ ਦੇ ਐੱਸ.ਡੀ.ਐੱਮ. ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀਆਂ ਧਰਾਵਾਂ 186, 353, 451, 147, 177, 505, ਅਤੇ 506 ਦੇ ਤਹਿਤ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਧਮਾਕੇ ਦੌਰਾਨ ਇਕ ਪੀੜਤ ਪਰਿਵਾਰ ਦੀ ਸੁਣਵਾਈ ਨਾ ਹੋਣ ਕਾਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਡੀ. ਸੀ. ਵਿਪੁਲ ਉੱਜਵਲ ਨਾਲ ਮੁਲਾਕਾਤ ਕਰਨ ਪਹੁੰਚੇ ਸਨ।ਇਸ ਦੌਰਾਨ ਉਨ੍ਹਾਂ ਦੀ ਡੀ. ਸੀ. ਨਾਲ ਤਿੱਖੀ ਬਹਿਸ ਹੋ ਗਈ ਸੀ। ਦੋਸ਼ ਇਹ ਲਗਾਏ ਗਏ ਸਨ ਕਿ ਬੈਂਸ ਨੇ ਡੀ. ਸੀ. ਨਾਲ ਭੱਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜ਼ੇ ‘ਚ ਗੱਲਬਾਤ ਕੀਤੀ ਸੀ, ਜਿਸ ਦੇ ਚੱਲਦੇ ਬੈਂਸ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

You must be logged in to post a comment Login