ਬ੍ਰਿਸਬੇਨ ‘ਚ ਇਤਿਹਾਸਕ ਹੋਟਲ ਨੂੰ ਲੱਗੀ ਅੱਗ

ਬ੍ਰਿਸਬੇਨ ‘ਚ ਇਤਿਹਾਸਕ ਹੋਟਲ ਨੂੰ ਲੱਗੀ ਅੱਗ

ਬ੍ਰਿਸਬੇਨ- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਇਕ ਇਤਿਹਾਸਕ ਹੋਟਲ ‘ਚ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਪੁਲਸ ਇਸ ਘਟਨਾ ਦੀ ਜਾਂਚ ‘ਚ ਜੁੱਟੀ ਹੋਈ ਹੈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬ੍ਰਿਸਬੇਨ ਦੇ ਵੂਲੂਨਗਾਬਾ ਸਥਿਤ ਬਰੌਡਵੇਅ ਹੋਟਲ ‘ਚ ਵਾਪਰੀ। ਉਨ੍ਹਾਂ ਨੂੰ ਅੱਧੀ ਰਾਤ ਤਕਰੀਬਨ 12.45 ਵਜੇ ਘਟਨਾ ਦੀ ਸੂਚਨਾ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਹੋਟਲ ਬ੍ਰਿਸਬੇਨ ਦੇ ਇਤਿਹਾਸਕ ਹੋਟਲਾਂ ‘ਚੋਂ ਇਕ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਦੀ ਇਮਾਰਤ ‘ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਤਾਂ ਹੋਟਲ ਦਾ ਉੱਪਰੀ ਹਿੱਸਾ ਅੱਗ ਨਾਲ ਘਿਰਿਆ ਹੋਇਆ ਸੀ। ਸੀਨੀਅਰ ਸਾਰਜੈਂਟ ਨੇ ਦੱਸਿਆ ਕਿ ਅੱਗ ਹੋਟਲ ਦੀ ਉੱਪਰੀ ਮੰਜ਼ਲ ਨੂੰ ਲੱਗੀ ਅਤੇ ਜਿਸ ਕਾਰਨ ਛੱਤ ਨੁਕਸਾਨੀ ਗਈ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਅੱਗ ‘ਤੇ ਕਾਫੀ ਮੁਸ਼ੱਕਤ ਮਗਰੋਂ ਕਾਬੂ ਪਾਇਆ।

You must be logged in to post a comment Login