ਭਾਰਤੀ ਰੇਲਵੇ ਦੀ ‘ਰਫ਼ਤਾਰ’ ਨੂੰ ਵੀ ਲੱਗੀਆਂ ਬ੍ਰੇਕਾਂ

ਭਾਰਤੀ ਰੇਲਵੇ ਦੀ ‘ਰਫ਼ਤਾਰ’ ਨੂੰ ਵੀ ਲੱਗੀਆਂ ਬ੍ਰੇਕਾਂ

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਮੋਦੀ ਸਰਕਾਰ ਦੇਸ਼ ‘ਚ ਬੁਲਟ ਟਰੇਨ ਚਲਾਉਣ ਦੀ ਤਿਆਰੀ ‘ਚ ਜੁਟੀ ਹੋਈ ਹੈ, ਉੱਥੇ ਦੂਜੇ ਪਾਜੇ ਭਾਰਤੀ ਰੇਲਵੇ ਬੀਤੇ 10 ਸਾਲਾਂ ‘ਚ ਸੱਭ ਤੋਂ ਤੰਗੀ ਦੀ ਹਾਲਤ ‘ਚ ਪਹੁੰਚ ਗਈ ਹੈ।ਇਸ ਗੱਲ ਦੀ ਪੁਸ਼ਟੀ ਕੰਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਕੀਤੀ ਹੈ। ਕੈਗ ਦੀ ਰਿਪੋਰਟ ਮੁਤਾਬਿਕ ਭਾਰਤੀ ਰੇਲਵੇ ਦੀ ਕਮਾਈ ਬੀਤੇ 10 ਸਾਲਾਂ ‘ਚ ਸੱਭ ਤੋਂ ਹੇਠਲੇ ਪੱਧਰ ‘ਤੇ ਡਿੱਗ ਚੁੱਕੀ ਹੈ। ਰੇਲਵੇ ਦਾ ਖ਼ਰਚ ਅਤੇ ਆਮਦਨ ਦਾ ਅਨੁਪਾਤ ਵਿੱਤੀ ਸਾਲ 2017-18 ‘ਚ 98.44 ਫੀਸਦੀ ਤਕ ਪਹੁੰਚ ਗਿਆ ਹੈ।ਕੈਗ ਦੇ ਇਸ ਅੰਕੜਿਆਂ ਮੁਤਾਬਕ ਰੇਲਵੇ 98 ਰੁਪਏ 44 ਪੈਸੇ ਖ਼ਰਚ ਕੇ ਸਿਰਫ 100 ਰੁਪਏ ਦੀ ਕਮਾਈ ਕਰ ਰਿਹਾ ਹੈ। ਮਤਲਬ ਰੇਲਵੇ ਨੂੰ ਸਿਰਫ 1 ਰੁਪਏ 56 ਪੈਸੇ ਦਾ ਮੁਨਾਫਾ ਹੋ ਰਿਹਾ ਹੈ, ਜੋ ਵਪਾਰਕ ਨਜ਼ਰੀਏ ਤੋਂ ਸੱਭ ਤੋਂ ਬੁਰੀ ਹਾਲਤ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਪਣੇ ਢੇਰ ਸਾਰੇ ਸੰਸਾਧਨਾਂ ਤੋਂ ਰੇਲਵੇ 2 ਫੀਸਦੀ ਪੈਸੇ ਵੀ ਨਹੀਂ ਕਮਾ ਪਾ ਰਹੀ ਹੈ।ਕੈਗ ਦੀ ਰਿਪੋਰਟ ਮੁਤਾਬਕ ਘਾਟੇ ਦਾ ਮੁੱਖ ਕਾਰਨ ਉੱਚ ਵਾਧਾ ਦਰ ਹੈ।ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਾਲ 2017-18 ਦੇ ਵਿੱਤੀ ਸਾਲ ‘ਚ 7.63 ਫੀਸਦੀ ਸੰਚਾਲਨ ਖਰਚ ਦੇ ਮੁਕਾਬਲੇ ਉੱਚ ਵਾਧਾ ਦਰ 10.29 ਫੀਸਦੀ ਸੀ। ਕੈਗ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2008-09 ‘ਚ ਰੇਲਵੇ ਦਾ ਪਰਿਚਾਲਨ ਅਨੁਪਾਤ 90.48 ਫੀਸਦੀ, 2009-10 ‘ਚ 95.28 ਫੀਸਦੀ, 2010-11 ‘ਚ 94.59 ਫੀਸਦੀ,2011-12 ‘ਚ 94.85 ਫੀਸਦੀ, 2012-13 ‘ਚ 90.19 ਫੀਸਦੀ, 2013-14 ‘ਚ 93.6 ਫੀਸਦੀ, 2014-15 ‘ਚ 91.25 ਫੀਸਦੀ, 2015-16 ‘ਚ 90.49 ਫੀਸਦੀ, 2016-17 ‘ਚ 96.5 ਫੀਸਦੀ, 2017-18 ‘ਚ 98.44 ਫੀਸਦੀ ਤੱਕ ਪਹੁੰਚ ਚੁੱਕਾ ਹੈ। ਕੈਗ ਨੇ ਰੇਲਵੇ ਦੇ ਮਾਲੀਏ ਨੂੰ ਵਧਾਉਣ ਲਈ ਸੁਝਾਅ ਵੀ ਦਿੱਤੇ ਹੈ। ਕੈਗ ਵੱਲੋਂ ਕਿਹਾ ਗਿਆ ਹੈ ਕਿ ਸਕਲ ਅਤੇ ਵਾਧੂ ਬਜਟ ਸੰਸਾਧਨਾਂ ‘ਤੇ ਨਿਰਭਰਤਾ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੌਰਾਨ ਰੇਲਵੇ ਦੇ ਪੂੰਜੀਗਤ ਖਰਚ ‘ਚ ਕਟੌਤੀ ਦੀ ਵੀ ਸਿਫਾਰਿਸ਼ ਕੀਤੀ ਗਈ ਹੈ।

You must be logged in to post a comment Login