ਭਾਰਤ ‘ਚ 150 ਰੁਪਏ ਤੱਕ ਪਹੁੰਚਿਆ ਪਿਆਜ਼

ਨਵੀਂ ਦਿੱਲੀ- ਪਿਆਜ਼ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਪਿਛਲੇ ਚਾਰ ਮਹੀਨਿਆਂ ਵਿਚ ਪਿਆਜ਼ ਦੀਆਂ ਕੀਮਤਾਂ 20 ਰੁਪਏ ਤੋਂ 150 ਰੁਪਏ ਤੱਕ ਪਹੁੰਚ ਗਈਆਂ। ਇਸ ਦੇ ਚਲਦੇ ਦੇਸ਼ ਦੇ ਕਈ ਸ਼ਹਿਰਾਂ ਵਿਚ ਪਿਆਜ਼ ਨੂੰ ਲੈ ਕੇ ਪ੍ਰਦਰਸ਼ਨ ਵੀ ਹੋ ਰਹੇ ਹਨ। ਉੱਥੇ ਹੀ ਵਿਰੋਧੀ ਵੀ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ। ਅਜਿਹੇ ਵਿਚ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਸੰਸਦ ਭਵਨ ਵਿਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਲੋਕ ਸਭਾ ਅਤੇ ਰਾਜਸਭਾ ਦੇ ਕਾਂਗਰਸ ਸੰਸਦ ਸਵੇਰੇ 10:30 ਵਜੇ ਤੋਂ ਸੰਸਦ ਭਵਨ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਇਸ ਪ੍ਰਦਰਸ਼ਨ ਵਿਚ ਸੋਨੀਆ ਗਾਂਧੀ ਵੀ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਸੈਸ਼ਨ ਵਿਚ ਵੀ ਪਿਆਜ਼ ਦਾ ਮੁੱਦਾ ਚੁੱਕ ਸਕਦੀ ਹੈ। ਪਿਆਜ਼ ਦੀਆਂ ਕੀਮਤਾਂ ਨੂੰ ਲੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ।ਕਿ ਸਰਕਾਰ ਨੇ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਨੂੰ ਨਿਯੰਤਰਨ ਕਰਨ ਲਈ ਕਈ ਕਦਮ ਚੁੱਕੇ ਹਨ ਜਿਸ ਵਿਚ ‘ਪਿਆਜ਼ ਭੰਡਾਰਨ ਨਾਲ ਕੁਝ ਮੁੱਦੇ ਵੀ ਜੁੜੇ ਹਨ।

You must be logged in to post a comment Login