ਭਾਰਤ ਦੀ ਦਿਵਿਯਾ ਨੇ ਤੀਜੇ ਦਿਨ ਕੁਸ਼ਤੀ ‘ਚ ਜਿੱਤਿਆ ਕਾਂਸੀ ਤਮਗਾ

ਭਾਰਤ ਦੀ ਦਿਵਿਯਾ ਨੇ ਤੀਜੇ ਦਿਨ ਕੁਸ਼ਤੀ ‘ਚ ਜਿੱਤਿਆ ਕਾਂਸੀ ਤਮਗਾ

ਜਕਾਰਤਾ : ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਟ ਦੇ ਕੁਸ਼ਤੀ ਮੁਕਾਬਲਿਆਂ ਦੇ ਪਿਹਲੇ ਦੋ ਦਿਨ ਸੋਨ ਤਮਗਾ ਜਿੱਤਣ ਤੋਂ ਬਾਅਦ 18ਵੇਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਮੰਗਲਵਾਰ ਨੂੰ ਕੁਸ਼ਤੀ ਵਿਚ ਭਾਰਤ ਦੀ ਤਮਗਾ ਮੁਹਿੰਮ ਨੂੰ ਬਰਕਰਾਰ ਰਖਦੇ ਹੋਏ ਦਿਵਿਯਾ ਕਾਕਰਾਨ ਨੇ 68 ਕਿ.ਗ੍ਰਾ ਫ੍ਰੀ-ਸਟਾਈਲ ਵਿਚ ਕਾਂਸੀ ਤਮਗਾ ਜਿੱਤਿਆ ਹੈ। ਦਿਵਿਯਾ ਨੇ ਆਪਣੀ ਵਿਰੋਧੀ ਖਿਡਾਰਨ ਚਾਈਨੀ ਤਾਈਪੇ ਦੀ ਵੈਨਲਿੰਗ ਚੈਨ ਨੂੁੰ 10-0 ਨਾਲ ਹਰਾ ਕੇ ਭਾਰਤ ਦੀ ਕੁੱਲ ਤਮਗਿਅਾਂ ਦੀ ਗਿਣਤੀ 10 ਕਰ ਦਿੱਤੀ। ਇਹ ਏਸ਼ੀਆਈ ਖੇਡਾਂ ‘ਚ ਕੁਸ਼ਤੀ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੁਸ਼ਤੀ ‘ਚ 2 ਸੋਨ ਤਮਗੇ ਜਿੱਤੇ ਸਨ।

You must be logged in to post a comment Login