ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

ਦੁਬਈ- ਸ਼ੋਏਬ ਮਲਿਕ (78) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਉਸ ਦੀ ਕਪਤਾਨ ਸਰਫਰਾਜ਼ ਅਹਿਮਦ (44) ਨਾਲ ਚੌਥੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਪਾਕਿਸਤਾਨ ਨੇ ਭਾਰਤ ਵਿਰੁੱਧ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿਚ ਐਤਵਾਰ ਨੂੰ 7 ਵਿਕਟਾਂ ‘ਤੇ 237 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਰਹੀ। ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵਲੋਂ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 114 ਦੌੜਾਂ ਬਣਾਈਆਂ ਤੇ ਕਪਤਾਨ ਰੋਹਿਤ ਨੇ ਕਪਤਾਨੀ ਸੈਂਕੜਾ ਲਗਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 16ਵੇਂ ਓਵਰ ਤੱਕ ਆਪਣੀਆਂ 3 ਵਿਕਟਾਂ ਸਿਰਫ 58 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਸਰਫਰਾਜ਼ ਤੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਮਲਿਕ ਨੇ ਸੈਂਕੜੇ ਵਾਲੀ ਸਾਂਝੇਦਾਰੀ ਕਰ ਕੇ ਪਾਕਿਸਤਾਨ ਨੂੰ ਸੰਭਾਲ ਲਿਆ।
ਪਿਛਲੇ ਮੈਚ ਵਿਚ ਮੈਚ ਜੇਤੂ ਅਰਧ ਸੈਂਕੜਾ ਬਣਾਉਣ ਵਾਲੇ ਮਲਿਕ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ। ਮਲਿਕ ਨੇ 90 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਵਿਚ ਚਾਰ ਚੌਕੇ ਤੇ ਦੋ ਛੱਕੇ ਲਾਏ। ਸਰਫਰਾਜ਼ ਨੇ 66 ਗੇਂਦਾਂ ‘ਤੇ 44 ਦੌੜਾਂ ਵਿਚ ਦੋ ਚੌਕੇ ਲਾਏ। ਓਪਨਰ ਫਖਰ ਜ਼ਮਾਨ ਨੇ 44 ਗੇਂਦਾਂ ‘ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 31 ਤੇ ਆਸਿਫ ਅਲੀ ਨੇ 21 ਗੇਂਦਾਂ ‘ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 30 ਦੌੜਾਂ ਦਾ ਯੋਗਦਾਨ ਦਿੱਤਾ। ਇਮਾਮ ਉਲ ਹੱਕ ਨੂੰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਐੱਲ. ਬੀ. ਡਬਲਯੂ. ਕੀਤਾ ਜਦਕਿ ਜ਼ਮਾਨ ਨੂੰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਐੱਲ. ਬੀ. ਡਬਲਯੂ. ਕੀਤਾ। ਬਾਬਰ ਆਜ਼ਮ ਨੂੰ ਰਵਿੰਦਰ ਜਡੇਜਾ ਨੇ ਆਪਣੀ ਸਿੱਧੀ ਥ੍ਰੋਅ ‘ਤੇ ਰਨ ਆਊਟ ਕੀਤਾ। ਇਮਾਮ ਉਲ ਹੱਕ ਨੇ 10 ਤੇ ਆਜ਼ਮ ਨੇ 9 ਦੌੜਾਂ ਬਣਾਈਆਂ। ਸਰਫਰਾਜ਼ ਤੇ ਮਲਿਕ ਦੀ ਸਾਂਝੇਦਾਰੀ ਨੂੰ ਕੁਲਦੀਪ ਨੇ ਤੋੜਿਆ। ਕੁਲਦੀਪ ਨੇ ਸਰਫਰਾਜ਼ ਨੂੰ ਕਪਤਾਨ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਮਲਿਕ ਨੂੰ ਜਸਪ੍ਰੀਤ ਬੁਮਰਾਹ ਨੇ ਵਿਕਟਾਂ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਹੱਥੋਂ ਕੈਚ ਕਰਵਾਇਆ। ਆਸਿਫ ਨੂੰ ਚਾਹਲ ਨੇ ਤੇ ਸ਼ਾਦਾਬ ਖਾਨ ਨੂੰ ਬੁਮਰਾਹ ਨੇ ਬੋਲਡ ਕੀਤਾ। ਮੁਹੰਮਦ ਨਵਾਜ਼ 15 ਦੌੜਾਂ ‘ਤੇ ਅਜੇਤੂ ਰਿਹਾ। ਬੁਮਰਾਹ ਨੇ 29 ਦੌੜਾਂ ‘ਤੇ 2 ਵਿਕਟਾਂ, ਚਾਹਲ ਨੇ 46 ਦੌੜਾਂ ‘ਤੇ 2 ਵਿਕਟਾਂ ਤੇ ਕੁਲਦੀਪ ਨੇ 41 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ। ਪਿਛਲੇ ਮੈਚ ਵਿਚ ਚਾਰ ਵਿਕਟਾਂ ਲੈਣ ਵਾਲੇ ਲੈਫਟ ਆਰਮ ਸਪਿਨਰ ਨੇ ਇਸ ਵਾਰ 50 ਦੌੜਾਂ ਦਿੱਤੀਆਂ ਪਰ ਉਸ ਨੂੰ ਕੋਈ ਵਿਕਟ ਨਹੀਂ ਮਿਲੀ।

You must be logged in to post a comment Login