ਮਸ਼ਹੂਰ ਗਾਇਕ ਤੇ ਰੈਪਰ ਹਾਰਡ ਕੌਰ ’ਤੇ ਦੇਸ਼-ਧ੍ਰੋਹ ਦਾ ਮਾਮਲਾ ਦਰਜ

ਮਸ਼ਹੂਰ ਗਾਇਕ ਤੇ ਰੈਪਰ ਹਾਰਡ ਕੌਰ ’ਤੇ ਦੇਸ਼-ਧ੍ਰੋਹ ਦਾ ਮਾਮਲਾ ਦਰਜ

ਨਵੀਂ ਦਿੱਲੀ : ਬਾਲੀਵੁੱਡ ਗਾਇਕ ਤੇ ਰੈਪਰ ਹਾਰਡ ਕੌਰ ਖਿਲਾਫ਼ ਵੀਰਵਾਰ ਨੂੰ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਰਡ ਕੌਰ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਵੱਖ-ਵੱਖ ਪੋਸਟਾਂ ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਖਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ। ਜਾਣਕਾਰੀ ਮੁਤਾਬਕ 39 ਸਾਲ ਦੀ ਗਾਇਕ ਹਾਰਡ ਕੌਰ ਨੇ ਇੰਸਟਾਗ੍ਰਾਮ ’ਤੇ ਆਰਐਸਐਸ ਚੀਫ਼ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ ਬਲਕਿ ਦੇਸ਼ ਚ ਹੋਈ ਵੱਡੀ ਅੱਤਵਾਦੀ ਘਟਨਾਵਾਂ ਲਈ ਵੀ ਉਨ੍ਹਾਂ ਨੂੰ ਅਤੇ ਆਰਐਸਐਸ ਸੰਗਠਨ ਨੂੰ ਜਿੰਮੇਦਾਰ ਠਹਿਰਾਇਆ। 26/11 ਦੇ ਮੁੰਬਈ ਹਮਲੇ ਤੋਂ ਲੈ ਕੇ ਪੁਲਵਾਮਾ ਹਮਲੇ ਲਈ ਹਾਰਡ ਕੌਰ ਨੇ ਆਰਐਸਐਸ ਨੂੰ ਹੀ ਜ਼ਿੰਮੇਵਾਰ ਦਸਿਆ। ਹਾਰਡ ਕੌਰ ਉਰਫ ਤਰਨ ਕੌਰ ਢਿੱਲੋ ਖਿਲਾਫ਼ ਉੱਤਰ ਪ੍ਰਦੇਸ਼ ਦੇ ਵਾਰਾਨਸੀ ਚ ਐਫ਼ਆਈਆਰ ਦਰਜ ਕੀਤੀ ਗਈ ਹੈ। ਦਰਜ ਧਾਰਾਵਾਂ ਚ ਹਾਰਡ ਕੌਰ ਖਿਲਾਫ਼ ਆਈਪੀਸੀ ਦੀ ਧਾਰਾ 124A (ਸੇਡੀਸ਼ਨ), 153A, 500, 505 ਅਤੇ 66 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਰਡ ਕੌਰ ਉਰਫ ਤਰਨ ਕੌਰ ਢਿੱਲੋ ਦਾ ਜਨਮ ਭਾਰਤ ਚ ਹੋਇਆ ਪਰ ਬਾਅਦ ਚ ਉਹ ਇੰਗਲੈਂਡ ਚਲੇ ਗਏ। ਹਾਰਡ ਕੌਰ ਆਪਣੇ ਮਸ਼ਹੂਰ ਰੈਪ ਗੀਤ ‘ਗਲਾਸੀ’ ਅਤੇ ‘ਮੂਵ ਯੋਰ ਬਾਡੀ’ ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਹਨ।

You must be logged in to post a comment Login