ਮਸਰਤ ਦੀ ਹਮਾਇਤ ‘ਚ ਉਤਰਿਆ ਭਾਰਤ ਦਾ ਦੁਸ਼ਮਣ ਹਾਫ਼ਿਜ਼ ਸਈਅਦ

ਮਸਰਤ ਦੀ ਹਮਾਇਤ ‘ਚ ਉਤਰਿਆ ਭਾਰਤ ਦਾ ਦੁਸ਼ਮਣ ਹਾਫ਼ਿਜ਼ ਸਈਅਦ

ਨਵੀਂ ਦਿੱਲੀ, 17 ਅਪ੍ਰੈਲ : ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਸਮਰਥਨ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫ਼ਿਜ਼ ਸਈਅਦ ਉਤਰ ਆਇਆ ਹੈ। ਮਸਰਤ ਆਲਮ ਦੇ ਸਮਰਥਨ ‘ਚ ਹਾਫ਼ਿਜ਼ ਸਈਅਦ ਨੇ ਲਾਹੌਰ ‘ਚ ਇਕ ਰੈਲੀ ਕੀਤੀ। ਰੈਲੀ ‘ਚ ਸਈਅਦ ਨੇ ਕਿਹਾ ਕਿ ਮਸਰਤ ਆਲਮ ਬਾਗ਼ੀ ਨਹੀਂ ਹੈ। ਅਸੀਂ ਕਸ਼ਮੀਰੀ ਲੋਕਾਂ ਲਈ ਕੁਰਬਾਨੀ ਦੇਵਾਂਗੇ। ਕਸ਼ਮੀਰ ਦੇ ਲੋਕਾਂ ਨੂੰ ਦਿਲ ਤੋਂ ਪਾਕਿਸਤਾਨ ਨਾਲ ਲਗਾਅ ਹੈ। ਹਾਫ਼ਿਜ਼ ਸਈਅਦ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਮਸਰਤ ਆਲਮ ਦੇ ਮੁੱਦੇ ‘ਤੇ ਕਦਮ ਚੁੱਕਣਾ ਚਾਹੀਦਾ ਹੈ ਤੇ ਸਾਡੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਸਪੱਸ਼ਟ ਬਿਆਨ ਜਾਰੀ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਲਈ ਨਾਅਰੇ ਲਾਉਣ ਵਾਲੇ ਵੱਖਵਾਦੀ ਨੇਤਾ ਮਸਰਤ ਆਲਮ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਸੀ। ਮਸਰਤ ਨੂੰ ਸ੍ਰੀਨਗਰ ਦੇ ਸ਼ਹੀਦਗੰਜ ਥਾਦੇ ‘ਚ ਰੱਖਿਆ ਗਿਆ ਅਤੇ ਮੁੜ ਉਸ ਨੂੰ ਬਡਗਾਮ ਲਿਆਂਦਾ ਗਿਆ। ਏਨਾ ਹੀ ਨਹੀਂ ਪੁਲਵਾਮਾ ਦੇ ਤਰਾਲ ‘ਚ ਹੋਣ ਵਾਲੀ ਅੱਜ ਦੀ ਰੈਲੀ ‘ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਗ੍ਰਿਫ਼ਤਾਰੀ ਦੇ ਵਿਰੋਧ ‘ਚ ਤਰਾਲ ਬੰਦ ਹੈ। ਮਸਰਤ ਦੀ ਗ੍ਰਿਫ਼ਤਾਰ ਨੂੰ ਲੈ ਕੇ ਰਾਜ ਸਰਕਾਰ ‘ਤੇ ਭਾਰ ਦਬਾਅ ਸੀ ਅਤੇ ਭਾਜਪਾ ਲਗਾਤਾਰ ਨਿਸ਼ਾਨੇ ‘ਤੇ ਸੀ। ਦੇਸ਼ ਵਿਰੋਧੀ ਪ੍ਰਦਰਸ਼ਨ ਕਰਨ ਦੇ ਦੋਸ਼ੀ ਵੱਖਵਾਦੀ ਨੇਤਾ ਮਸਰਤ ਆਲਮ ਅਤੇ ਅਲੀ ਸ਼ਾਹ ਗਿਲਾਨੀ ਨੂੰ ਪਹਿਲਾਂ ਜੰਮੂ ਕਸ਼ਮੀਰ ਸਰਕਾਰ ਨੇ ਨਜ਼ਰਬੰਦ ਕਰ ਲਿਆ ਸੀ। ਦੱਸਣਯੋਗ ਹੈ ਕਿ ਮਸਰਤ ਆਲਮ ਨੇ ਸ਼੍ਰੀਨਗਰ ‘ਚ ਵੱਖਵਾਦੀ ਨੇਤਾ ਅਲੀ ਸ਼ਾਹ ਗਿਲਾਨੀ ਦੀ ਰੈਲੀ ‘ਚ ਭਾਰਤ ਵਿਰੋਧੀ ਨਾਅਰੇ ਲਾਏ ਸੀ। ਮਸਰਤ ਨੇ ‘ਪਾਕਿਸਤਾਨ ਮੇਰੀ ਜਾਨ’ ਵਰਗੇ ਨਾਅਰੇ ਲਾਏ ਸੀ। ਮਸਰਤ ਨੇ ਹਾਫ਼ਿਜ਼ ਦਾ ਸਮਰਥਨ ਵੀ ਕੀਤਾ ਸੀ। ਇਸ ਮਗਰੋਂ ਦੇਸ਼ ‘ਚ ਕਾਫ਼ੀ ਹੰਗਾਮਾ ਮਚਿਆ। ਸ਼੍ਰੀਨਗਰ ‘ਚ ਮਸਰਤ ਆਲਮ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਵੱਖਵਾਦੀ ਨੇਤਾ ਮੀਰਵਾਇਜ ਫਾਰੁਕ ਦੀ ਕਮਾਨ ‘ਚ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਜੰਮ ਕੇ ਝੜਪ ਹੋਈ।
ਜੰਮ ਕੁਸ਼ਮੀਰ ‘ਚ ਅੱਤਵਾਦ ਬਰਦਾਸ਼ ਨਹੀਂ : ਜਤਿੰਦਰ ਸਿੰਘ
ਵੱਖਵਾਦੀ ਨੇਤਾ ਮਸਰਤ ਆਲਮ ਭੱਟ ਨੂੰ ਜੰਮੂ-ਕਸ਼ਮੀਰ ‘ਚ ਗ੍ਰਿਫ਼ਤਾਰ ਕੀਤੇ ਜਾਣ ਵਿਚਾਲੇ ਕੇਂਦਰ ਸਰਕਾਰ ਨੇ ਸ਼ੁੱਕਵਾਰ ਨੂੰ ਕਿਹਾ ਕਿ ਉਹ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ ਤੇ ਅੱਤਵਾਦ ਅਤੇ ਵੱਖਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਜੰਮੂ ਕਸ਼ਮੀਰ ‘ਚ ਪੀਡੀਪੀ ਸਰਕਾਰ ਨਾਲ ਸਾਡਾ ਗਠਜੋੜ ਹੈ ਪਰ ਦੇਸ਼ ਦੇ ਹਿੱਤਾਂ ਵਿਰੁੱਧ ਸਮਝੌਤਾ ਨਹੀਂ ਕੀਤਾ ਜਾਵੇਗਾ।

You must be logged in to post a comment Login