ਮਾਈਨਿੰਗ ਰੋਕਣ ਗਏ ਪਿੰਡ ਵਾਸੀਆਂ ‘ਤੇ ਚਲਾਈਆਂ ਗੋਲੀਆਂ

ਮਾਈਨਿੰਗ ਰੋਕਣ ਗਏ ਪਿੰਡ ਵਾਸੀਆਂ ‘ਤੇ ਚਲਾਈਆਂ ਗੋਲੀਆਂ

ਜਲੰਧਰ -ਇਥੋਂ ਦੇ ਥਾਣਾ ਪਤਾੜਾ ਅਧੀਨ ਆਉਂਦੇ ਪਿੰਡ ਨੌਲੀ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਇਸ ਦੀ ਸੂਚਨਾ ਤੁਰੰਤ ਲੋਕਾਂ ਨੇ ਪੁਲਸ ਨੂੰ ਦਿੱਤੀ, ਜਿਸ ਦੇ ਬਾਅਦ ਤੁਰੰਤ ਥਾਣਾ ਪਤਾਰਾ ਦੀ ਪੁਲਸ ਅਤੇ ਆਦਮਪੁਰ ਦੇ ਡੀ. ਐੱਸ. ਪੀ. ਨਰਿੰਦਰ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਕਿ ਪਿੰਡ ‘ਚ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਜਦੋਂ ਪਿੰਡ ਵਾਸੀਆਂ ਨੇ ਰੋਕਿਆ ਤਾਂ ਤੈਸ਼ ‘ਚ ਆਏ ਇਕ ਸ਼ਖਸ ਨੇ 5 ਗੋਲੀਆਂ ਚਲਾ ਦਿੱਤੀਆਂ। ਡੀ. ਐੱਸ. ਪੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਸੀ ਕਿ ਯੁਵਰਾਜ ਨਾਂ ਦੇ ਵਿਅਕਤੀ ਨੇ ਸਾਢੇ ਚਾਰ ਏਕੜ ਜ਼ਮੀਨ ਲਈ ਸੀ ਅਤੇ ਉਸ ‘ਚ ਮਾਇਨਿੰਗ ਲਈ ਉਸ ਨੇ ਕੋਰਟ ਤੋਂ ਇਜਾਜ਼ਤ ਲਈ ਸੀ ਪਰ ਦੂਜੇ ਪੱਖ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਪੁਲਸ ਨੇ ਫਾਇਰਿੰਗ ਕਰਨ ਵਾਲੇ ਵਿਅਕਤੀ ਦੇ ਪਿਤਾ ਨੂੰ ਰਾਊਂਡਅਪ ਕੀਤਾ ਹੈ ਅਤੇ ਉਸ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

You must be logged in to post a comment Login