ਮਾਰੂਤੀ ਸੁਜੂਕੀ ਤੇ ਮਹਿੰਦਰਾ ਦੀ ਸੇਲ ‘ਚ ਆਈ ਵੱਡੀ ਗਿਰਾਵਟ

ਮਾਰੂਤੀ ਸੁਜੂਕੀ ਤੇ ਮਹਿੰਦਰਾ ਦੀ ਸੇਲ ‘ਚ ਆਈ ਵੱਡੀ ਗਿਰਾਵਟ

ਨਵੀਂ ਦਿੱਲੀ: ਆਟੋਮੋਬਾਈਲ ਖੇਤਰ ਵਿੱਚ ਸੰਕਟ ਦੀ ਸਥਿਤੀ ਬਣੀ ਹੋਈ ਹੈ। ਵਾਹਨਾਂ ਦੀ ਮੰਗ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਗਸਤ ਵਿੱਚ 32.7 ਫੀਸਦੀ ਘਟ ਕੇ 1,06,413 ਵਾਹਨ ਰਹਿ ਗਈ। ਜੁਲਾਈ ਦੀ ਗੱਲ ਕਰੀਏ ਤਾਂ ਵਿਕਰੀ ਵਿੱਚ ਲਗਪਗ 36 ਫੀਸਦੀ ਦੀ ਗਿਰਾਵਟ ਆਈ। ਅਗਸਤ 2018 ਵਿੱਚ ਕੰਪਨੀ ਦੀ ਵਿਕਰੀ 1,58,189 ਇਕਾਈ ਰਹੀ ਸੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਰੇਲੂ ਬਜ਼ਾਰ ਵਿੱਚ ਉਸ ਦੀ ਵਿਕਰੀ ਅਗਸਤ ਵਿੱਚ 34.3 ਫੀਸਦੀ ਘਟ ਕੇ 97,061 ਇਕਾਈ ਹੋ ਗਈ ਜੋ ਅਗਸਤ 2018 ਵਿੱਚ 1,47,700 ਇਕਾਈ ਸੀ। ਇਸ ਦੌਰਾਨ ਕੰਪਨੀ ਦੀਆਂ ਮਿੰਨੀ ਕਾਰਾਂ ਆਲਟੋ ਤੇ ਵੈਗਲ ਆਰ ਦੀ ਵਿਕਰੀ 71.8 ਫੀਸਦੀ ਘਟ ਕੇ 10,123 ਵਾਹਨ ਰਹਿ ਗਈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 35,895 ਇਕਾਈ ਸੀ। ਇਸੇ ਤਰ੍ਹਾਂ ਕਾਮਪੈਕਟ ਸੈਕਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਦੀ ਵਿਕਰੀ ਅਗਸਤ, 2018 ਵਿੱਚ 71,364 ਇਕਾਈਆਂ ਤੋਂ 23.9 ਫੀਸਦੀ ਘਟ ਕੇ 54,274 ਇਕਾਈਆਂ ਹੋ ਗਈ। ਇਸ ਭਾਗ ਵਿੱਚ ਸਵਿਫਟ, ਸੇਲੇਰੀਓ, ਇਗਨਿਸ, ਬਲੇਨੋ ਤੇ ਡਿਜ਼ਾਇਰ ਗੱਡੀਆਂ ਸ਼ਾਮਲ ਹਨ। ਅਗਸਤ ਵਿੱਚ ਕੰਪਨੀ ਦੀ ਬਰਾਮਦ 10.8 ਫੀਸਦੀ ਦੀ ਗਿਰਾਵਟ ਨਾਲ 9,352 ਇਕਾਈ ਹੋ ਗਈ ਜੋ ਇੱਕ ਸਾਲ ਪਹਿਲਾਂ ਇਸ ਮਹੀਨੇ ਵਿੱਚ 10,489 ਇਕਾਈ ਸੀ। ਇਸੇ ਤਰ੍ਹਾਂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਅਗਸਤ ਵਿੱਚ ਕੁੱਲ ਵਿਕਰੀ 25 ਫੀਸਦ ਘਟ ਕੇ 36,085 ਇਕਾਈਆਂ ਹੋ ਗਈ। ਕੰਪਨੀ ਨੇ ਪਿਛਲੇ ਸਾਲ ਅਗਸਤ ਵਿੱਚ 48,324 ਵਾਹਨ ਵੇਚੇ ਸੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਘਰੇਲੂ ਵਿਕਰੀ ਅਗਸਤ ਵਿੱਚ 26 ਫੀਸਦ ਘਟ ਕੇ 33,564 ਵਾਹਨ ਰਹਿ ਗਈ ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 45,373 ਵਾਹਨ ਸੀ। ਕੰਪਨੀ ਦਾ ਨਿਰਯਾਤ ਵੀ 15 ਫੀਸਦੀ ਘਟ ਕੇ 2,521 ਵਾਹਨ ਰਹਿ ਗਿਆ ਜੋ ਪਿਛਲੇ ਸਾਲ ਇਸ ਮਹੀਨੇ ਵਿੱਚ 2,951 ਵਾਹਨ ਸੀ।

You must be logged in to post a comment Login