ਮੁਜ਼ੱਫ਼ਰਨਗਰ ਵਿਚ ਸਿੱਖ ਨੇ ਪੇਸ਼ ਕੀਤੀ ਧਾਰਮਕ ਸਾਂਝ ਦੀ ਮਿਸਾਲ

ਮੁਜ਼ੱਫ਼ਰਨਗਰ ਵਿਚ ਸਿੱਖ ਨੇ ਪੇਸ਼ ਕੀਤੀ ਧਾਰਮਕ ਸਾਂਝ ਦੀ ਮਿਸਾਲ

ਮੁਜ਼ੱਫ਼ਰਨਗਰ : ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਵਿਚ ਧਾਰਮਕ ਸਾਂਝ ਦੀ ਮਿਸਾਲ ਪੇਸ਼ ਕਰਦੇ ਹੋਏ ਇਕ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮਹੀਨੇ ਦੌਰਾਨ ਇਕ ਮਸਜਿਦ ਦੀ ਉਸਾਰੀ ਲਈ ਅਪਣੀ ਜ਼ਮੀਨ ਦਾਨ ਵਜੋਂ ਦੇ ਦਿਤੀ। ਸਮਾਜਕ ਵਰਕਰ ਸੁਖਪਾਲ ਸਿੰਘ ਬੇਦੀ ਨੇ ਬੀਤੇ ਦਿਨੀਂ ਜ਼ਿਲ੍ਹੇ ਪੁਰਕਾਜੀ ਸ਼ਹਿਰ ਵਿਚ ਇਕ ਸਮਾਗਮ ‘ਚ ਇਹ ਐਲਾਨ ਕੀਤਾ।ਉਨ੍ਹਾਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਜ਼ਹੀਰ ਫ਼ਾਰੂਕੀ ਨੂੰ 900 ਵਰਗ ਫੁੱਟ ਪਲਾਂਟ ਲਈ ਜ਼ਮੀਨ ਦੇ ਦਸਤਾਵੇਜ਼ ਸੌਂਪ ਦਿਤੇ। ਪੁਰਕਾਜੀ ਸ਼ਹਿਰ ਵਿਚ ਮੁਸਲਮਾਨਾਂ ਦੀ ਵੱਡੀ ਆਬਾਦੀ ਹੈ। ਬੇਦੀ ਨੇ ਸਾਰੇ ਲੋਕਾਂ ਦੇ ਸਨਮਾਨ ਅਤੇ ਆਦਰ ਨਾਲ ਵਤੀਰਾ ਕਰਨ ਦੀ ਬਾਬੇ ਨਾਨਕ ਦੀਆਂ ਸਿਖਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਦੋਹਾਂ ਭਾਈਚਾਰਿਆਂ ਦੇ ਲੋਕਾਂ ਨੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਇਸ ਪਹਿਲ ਦਾ ਸਵਾਗਤ ਕੀਤਾ।

You must be logged in to post a comment Login