ਮੈਲਬੌਰਨ ‘ਚ ਹਮਲਾ ਕਰਨ ਵਾਲਾ ਸ਼ਖਸ ਸੀ ISIS ਤੋਂ ਪ੍ਰੇਰਿਤ

ਮੈਲਬੌਰਨ ‘ਚ ਹਮਲਾ ਕਰਨ ਵਾਲਾ ਸ਼ਖਸ ਸੀ ISIS ਤੋਂ ਪ੍ਰੇਰਿਤ

ਮੈਲਬੌਰਨ- ਆਸਟ੍ਰੇਲੀਆਈ ਸਰਕਾਰ ਨੇ ਮੈਲਬੌਰਨ ਵਿਚ ਹਮਲਾ ਕਰਨ ਵਾਲੇ ਵਿਅਕਤੀ ਸਬੰਧੀ ਐਤਵਾਰ ਨੂੰ ਇਕ ਬਿਆਨ ਜਾਰੀ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਇੱਥੇ ਸੋਮਾਲੀ ਮੂਲ ਦੇ ਜਿਸ ਵਿਅਕਤੀ ਨੇ ਕਾਰ ਵਿਚ ਅੱਗ ਲਗਾਈ ਸੀ ਅਤੇ 3 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿਚ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਸ਼ਖਸ ਖੁਦ ਪੁਲਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਉਸ ਦਾ ਇਸਲਾਮਿਕ ਸਟੇਟ ਨਾਲ ਕੋਈ ਸਪੱਸ਼ਟ ਸਬੰਧ ਨਹੀਂ ਸੀ ਸਗੋਂ ਉਹ ਉਸ ਤੋਂ ਸਿਰਫ ਪ੍ਰੇਰਿਤ ਸੀ।
30 ਸਾਲਾ ਹਸਨ ਖਲੀਫ ਸ਼ੇਰੇ ਅਲੀ ਨੇ ਸ਼ੁੱਕਰਵਾਰ ਨੂੰ ਬੁਰਕੇ ਸਟ੍ਰੀਟ ‘ਤੇ 3 ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਬਾਅਦ ਵਿਚ ਉਹ ਪੁਲਸ ਦੀ ਗੋਲੀ ਲੱਗਣ ਕਾਰਨ ਮਾਰਿਆ ਗਿਆ। ਉਹ ਬੁਰਕੇ ਮਾਰਗ ‘ਤੇ ਇਕ ਗੱਡੀ ਚਲਾ ਰਿਹਾ ਸੀ। ਗੱਡੀ ਵਿਚ ਗੈਸ ਦੀਆਂ ਬੋਤਲਾਂ ਰੱਖੀਆਂ ਸਨ। ਉਸ ਨੇ ਕਥਿਤ ਰੂਪ ਨਾਲ ਉਸ ਵਿਚ ਅੱਗ ਲੱਗਾ ਦਿੱਤੀ ਅਤੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ। ਗ੍ਰਹਿ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਪ੍ਰਸ਼ਾਸਨ ਨਹੀਂ ਮੰਨਦਾ ਕਿ ਉਹ ਇਸਲਾਮਿਕ ਸਟੇਟ ਦਾ ਮੈਂਬਰ ਸੀ ਅਤੇ ਇਸ ਤਰ੍ਹਾਂ ਦੀ ਕੋਈ ਹਰਕਤ ਕਰਨ ਦੇ ਸਬੰਧ ਵਿਚ ਉਸ ਬਾਰੇ ਕੋਈ ਜਾਣਕਾਰੀ ਸੀ।ਉਂਝ ਸਾਲ 2015 ਵਿਚ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,”ਅਜਿਹਾ ਕੋਈ ਸਬੂਤ ਨਹੀਂ ਹੈ ਕਿ ਕੋਈ ਹਮਲਾ ਹੋਣ ਵਾਲਾ ਹੈ ਜਾਂ ਇਹ ਕਿ ਉਹ ਕਿਸੇ ਸਾਜਿਸ਼ ਦਾ ਹਿੱਸਾ ਸੀ। ਅਧਿਕਾਰੀਆਂ ਦਾ ਨਤੀਜਾ ਹੈ ਕਿ ਉਹ ਕਿਸੇ ਹਮਲੇ ਦੀ ਸਾਜਿਸ਼ ਦਾ ਹਿੱਸਾ ਨਹੀਂ ਸੀ।” ਉਨ੍ਹਾਂ ਨੇ ਕਿਹਾ,”ਆਈ. ਐੱਸ. ਆਈ. ਐੱਲ. (ਆਈ.ਐੱਸ.ਆਈ.ਐੱਸ. ਲਈ ਵਰਤਿਆ ਦੂਜਾ ਨਾਮ) ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਦੇ ਨਾਲ ਉਸ ਦਾ ਕੋਈ ਸਪੱਸ਼ਟ ਸਬੰਧ ਸੀ।” ਉਂਝ ਆਈ.ਐੱਸ.ਆਈ.ਐੱਸ. ਦੇ ਪ੍ਰਚਾਰ ਸਿਸਟਮ ਅਮਾਕ ਨੇ ਪਹਿਲਾਂ ਕਿਹਾ ਸੀ,”ਮੈਲਬੌਰਨ ਵਿਚ ਮੁਹਿੰਮ ਨੂੰ ਅੰਜ਼ਾਮ ਦੇਣ ਵਾਲਾ ਇਸਲਾਮਿਕ ਸਟੇਟ ਦਾ ਲੜਾਕਾ ਸੀ ਅਤੇ ਉਸ ਨੇ ਇਸਲਾਮਿਕ ਸਟੇਟ ਨਾਲ ਲੜ ਰਹੇ ਗਠਜੋੜ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਮੁਹਿੰਮ ਨੂੰ ਅੰਜ਼ਾਮ ਦਿੱਤਾ।” ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਫਿਲਹਾਲ ਇਹ ਅਜਿਹਾ ਮਾਮਲਾ ਲੱਗਦਾ ਹੈ ਕਿ ਇਹ ਵਿਅਕਤੀ ਸੋਚ ਰਿਹਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਇਹ ਪ੍ਰੇਰਣਾ ਹੋ ਸਕਦੀ ਹੈ।

You must be logged in to post a comment Login