ਯੌਨ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰੇ ਐਮ.ਜੇ. ਅਕਬਰ

ਯੌਨ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰੇ ਐਮ.ਜੇ. ਅਕਬਰ

ਨਵੀਂ ਦਿੱਲੀ- #MeToo ਤਹਿਤ ਨਰਿੰਦਰ ਮੋਦੀ ਸਰਕਾਰ ‘ਚ ਵਿਦੇਸ਼ ਰਾਜ ਮੰਤਰੀ ਐਮ.ਜੇ.ਅਕਬਰ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗਣ ਦੇ ਬਾਅਦ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਐਮ.ਜੇ.ਅਕਬਰ ਤੋਂ ਇਸ ਗੱਲ ‘ਤੇ ਅਸਤੀਫਾ ਮੰਗਿਆ ਹੈ। ਸੀਨੀਅਰ ਕਾਂਗਰਸ ਨੇਤਾ ਜੈਪਾਲ ਰੇੱਡੀ ਨੇ ਕਿਹਾ ਕਿ ਐਮ.ਜੇ.ਅਕਬਰ ਨੂੰ ਆਪਣੇ ਉਪਰ ਲੱਗੇ ਦੋਸ਼ਾਂ ‘ਤੇ ਸੰਤੋਸ਼ਜਨਕ ਜਵਾਬ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੁਝ ਮਹਿਲਾ ਪੱਤਰਕਾਰਾਂ ਨੇ ਜਦੋਂ ਇਸ ‘ਤੇ ਸਵਾਲ ਪੁੱਛਿਆ ਤਾਂ ਉਹ ਬਿਨਾਂ ਇਸ ਦਾ ਜਵਾਬ ਦਿੱਤੇ ਅੱਗੇ ਵਧ ਗਈ ਸੀ। ਕੇਂਦਰੀ ਮੰਤਰੀ ‘ਤੇ ਦੋਸ਼ ਲਗਾਉਣ ਦੇ ਬਾਅਦ ਇਕ ਸੁਸ਼ਮਾ ਸਵਰਾਜ ਤੋਂ ਪੁੱਛਿਆ ਕਿ ਅਕਬਰ ‘ਤੇ ਬਹੁਤ ਗੰਭੀਰ ਦੋਸ਼ ਲੱਗੇ ਹਨ, ਉਨ੍ਹਾਂ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਤੁਸੀਂ ਉਸ ਮੰਤਰਾਲੇ ਦੀ ਮਹਿਲਾ ਮੰਤਰੀ ਹੋ, ਤੁਸੀਂ ਕੀ ਐਕਸ਼ਨ ਲਵੋਗੇ?ਦੱਸ ਦਈਏ ਕਈ ਮਹਿਲਾ ਪੱਤਰਕਾਰਾਂ ਨੇ ਆਪਣੀ ਆਪਬੀਤੀ ਦੱਸਦੇ ਹੋਏ ਐਮ.ਜੇ.ਅਕਬਰ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ‘ਚ ਇਕ ਮਹਿਲਾ ਪੱਤਰਕਾਰ ਨੇ ਸਾਲ 2017 ‘ਚ ਆਪਣੀ ਆਪਬੀਤੀ ਦੱਸੀ ਸੀ। ਮਹਿਲਾ ਮੁਤਾਬਕ ਅਕਬਰ ਨੇ ਉਨ੍ਹਾਂ ਨੂੰ ਹੋਟਲ ਦੇ ਕਮਰੇ ‘ਚ ਨੌਕਰੀ ਦੇ ਇੰਟਰਵਿਊ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਉਨ੍ਹਾਂ ਦੀ ਨੀਅਤ ਨੂੰ ਦੇਖਦੇ ਹੋਏ ਉਥੋਂ ਜਾਣਾ ਹੀ ਠੀਕ ਸਮਝਿਆ ਅਤੇ ਇੰਟਰਵਿਊ ਆਫਰ ਨੂੰ ਠੁਕਰਾ ਦਿੱਤਾ ਸੀ। ਦੋਸ਼ਾਂ ‘ਚ ਕਿਹਾ ਗਿਆ ਹੈ ਕਿ ਐਮ.ਜੇ.ਅਕਬਰ ਨੇ ਇਹ ਕੰਮ ਉਦੋਂ ਕੀਤੀ ਜਦੋਂ ਉਹ ਅਖਬਾਰਾਂ ਦੇ ਸੰਪਾਦਕ ਦੇ ਰੂਪ ‘ਚ ਕੰਮ ਕਰ ਰਹੇ ਸਨ।

You must be logged in to post a comment Login