ਰਾਸ਼ਟਰਪਤੀ ਕੋਵਿੰਦ 21 ਨਵੰਬਰ ਤੋਂ ਚਾਰ ਦਿਨੀਂ ਆਸਟ੍ਰੇਲੀਆ ਦੌਰੇ ‘ਤੇ

ਰਾਸ਼ਟਰਪਤੀ ਕੋਵਿੰਦ 21 ਨਵੰਬਰ ਤੋਂ ਚਾਰ ਦਿਨੀਂ ਆਸਟ੍ਰੇਲੀਆ ਦੌਰੇ ‘ਤੇ

ਮੈਲਬੌਰਨ- ਰਾਸ਼ਟਰਪਤੀ ਰਾਮਨਾਥ ਕੋਵਿੰਦ 21 ਨਵੰਬਰ ਤੋਂ 4 ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਆਉਣਗੇ। ਇਹ ਕਿਸੇ ਵੀ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਰਾਜ ਯਾਤਰਾ ਹੋਵੇਗੀ। ਇਸ ਦੌਰਾਨ ਉਹ ਆਸਟ੍ਰੇਲੀਆ ਦੇ ਸੀਨੀਅਰ ਨੇਤਾਵਾਂ ਨਾਲ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕਰਨਗੇ। ਕੋਵਿੰਦ ਫਿਲਹਾਲ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਤਹਿਤ ਵੀਅਤਨਾਮ ਵਿਚ ਹਨ। ਉਹ ਹਨੋਈ ਤੋਂ ਸਿਡਨੀ ਪਹੁੰਚਣਗੇ।
ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਰਾਸ਼ਟਰਪਤੀ ਗਵਰਨਰ ਪੀਟਰ ਕਾਸਗ੍ਰੋਵ ਦੇ ਸੱਦੇ ‘ਤੇ ਸਿਡਨੀ ਅਤੇ ਮੈਲਬੌਰਨ ਦੀ ਯਾਤਰਾ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਸਿਡਨੀ ਵਿਚ ਰਾਸ਼ਟਰਪਤੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਕੋਵਿੰਦ ਅਤੇ ਕਾਸਗ੍ਰੋਵ ਗੱਲਬਾਤ ਕਰਨਗੇ। ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਵੀ ਮਿਲਣਗੇ। ਦੋਵੇਂ ਨੇਤਾ ਗਾਂਧੀ ਜੀ ਦੀ 150 ਜਯੰਤੀ ਦੇ ਜਸ਼ਨ ਤਹਿਤ ਨਿਊ ਸਾਊਥ ਵੇਲਜ਼ ਦੇ ਪਰਮਾਟਾ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਮਿਲ ਕੇ ਉਦਘਾਟਨ ਕਰਨਗੇ।
ਕੋਵਿੰਦ ਆਸਟ੍ਰੇਲੀਆਈ ਵਿੱਤੀ ਸਮੀਖਿਆ ਵਪਾਰ ਸੰਮੇਲਨ ਨੂੰ ਵੀ ਸੰਬੋਧਿਤ ਕਰਨਗੇ ਅਤੇ ਆਸਟ੍ਰੇਲੀਆ-ਭਾਰਤ ਵਪਾਰ ਪਰੀਸ਼ਦ (ਏ.ਆਈ.ਬੀ.ਸੀ.) ਦੇ ਸਾਲਾਨਾ ਡਿਨਰ ਵਿਚ ਵੀ ਹਿੱਸਾ ਲੈਣਗੇ। ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਵਪਾਰ 19.7 ਅਰਬ ਡਾਲਰ ਦਾ ਹੈ। ਸ਼ੁੱਕਰਵਾਰ ਨੂੰ ਕੋਵਿੰਦ ਮੈਲਬੌਰਨ ਦੀ ਯਾਤਰਾ ਕਰਨਗੇ ਅਤੇ ਵਿਕਟੋਰੀਆ ਸੂਬੇ ਦੀ ਗਵਰਨਰ ਲਿੰਡਾ ਦੇਸਾਊ ਨਾਲ ਮਿਲਣਗੇ। ਉਹ ਉਨ੍ਹਾਂ ਦੇ ਸਨਮਾਨ ਵਿਚ ਲੰਚ ਦਾ ਪ੍ਰਬੰਧ ਕਰੇਗੀ। ਰਾਸ਼ਟਰਪਤੀ ਮੈਲਬੌਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸੰਬੋਧਿਤ ਕਰਨਗੇ ਅਤੇ ਗਿਆਨ ਹਿੱਸੇਦਾਰ ਦੇ ਤੌਰ ‘ਤੇ ਆਸਟ੍ਰੇਲੀਆ ਅਤੇ ਭਾਰਤ ‘ਤੇ ਵਿਸ਼ੇਸ਼ ਵਿਆਖਿਆ ਵਿਚ ਵੀ ਹਿੱਸਾ ਲੈਣਗੇ। ਆਸਟ੍ਰੇਲੀਆ ਵਿਚ 70 ਹਜ਼ਾਰ ਭਾਰਤੀ ਵਿਦਿਆਰਥੀ ਹਨ। ਕੋਵਿੰਦ ਆਪਣੀ ਯਾਤਰਾ ਦੌਰਾਨ ਭਾਰਤਵਾਸੀਆਂ ਨੂੰ ਵੀ ਸੰਬੋਧਿਤ ਕਰਨਗੇ। ਰਾਸ਼ਟਰਪਤੀ ਨਾਲ ਕੌਸ਼ਲ, ਵਿਕਾਸ ਅਤੇ ਉਦਯੋਗਿਕ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ, ਸੰਸਦ ਮੈਂਬਰ ਕਾਮਾਖਯਾ ਪ੍ਰਸਾਦ ਤਾਸਾ ਅਤੇ ਹੀਨਾ ਵਿਜੈ ਕੁਮਾਰ ਗਾਵਿਤ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਰਹਿਣਗੇ।

You must be logged in to post a comment Login