ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ

ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ

ਲੰਦਨ : ਆਈਸੀਸੀ ਵਿਸ਼ਵ ਕੱਪ 2019 ਦੇ ਪਹਿਲੇ ਮੁਕਾਬਲੇ ‘ਚ ਮੇਜ਼ਬਾਨ ਇੰਗਲੈਂਡ ਨੇ ਦੱਖਣ ਅਫ਼ਰੀਕਾ ਕ੍ਰਿਕਟ ਟੀਮ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਓਵਲ ਮੈਦਾਨ ‘ਚ ਖੇਡੇ ਗਏ ਉਦਘਾਟਨੀ ਮੈਚ ‘ਚ ਇੰਗਲੈਂਡ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਦੱਖਣ ਅਫ਼ਰੀਕਾ ‘ਤੇ ਆਪਣਾ ਦਬਦਬਾ ਵਿਖਾਇਆ। ਇੰਗਲੈਂਡ ਦੇ ਖਿਡਾਰੀ ਬੈਨ ਸਟੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਟੋਕਸ ਨੇ ਮੈਚ ‘ਚ 89 ਦੌੜਾਂ ਬਣਾਈਆਂ।ਇਸ ਤੋਂ ਇਲਾਵਾ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਵੀ ਲਈਆਂ, 2 ਕੈਚ ਫੜੇ ਅਤੇ 1 ਰਨ ਆਊਟ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਕੱਪ ‘ਚ ਸ੍ਰੀਲੰਕਾਈ ਖਿਡਾਰੀ ਅਰਵਿੰਦ ਡੀਸਿਲਵਾ ਦੇ 23 ਸਾਲ ਪਹਿਲਾਂ ਬਣਾਏ ਇਕ ਖ਼ਾਸ ਰਿਕਾਰਡ ਦੀ ਬਰਾਬਰੀ ਵੀ ਕਰ ਲਈ।ਇੰਗਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ‘ਚ 8 ਵਿਕਟਾਂ ਗੁਆ ਕੇ 311 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੇਸਨ ਰੋਏ ਨੇ 54, ਜੋ ਰੂਟ ਨੇ 51, ਇਓਨ ਮੋਰਗਨ ਨੇ 57 ਅਤੇ ਬੈਨ ਸਟੋਕਸ ਨੇ 89 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣ ਅਫ਼ਰੀਕਾ ਟੀਮ 39.5 ਓਵਰਾਂ ‘ਚ 207 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਕਵਿੰਟਨ ਡੀਕਾਕ ਨੇ 68, ਡੁਸੇਨ ਨੇ 50 ਅਤੇ ਫੇਲੁਕਵਾਓ ਨੇ 24 ਦੌੜਾਂ ਬਣਾਈਆਂ।

ਇਮਰਾਨ ਤਾਹਿਰ ਨੇ ਕਾਇਮ ਕੀਤਾ ਨਵਾਂ ਰਿਕਾਰਡ : ਦੱਖਣ ਅਫ਼ਰੀਕਾ ਦੇ ਲੈਗ ਸਪਿਨਰ ਇਮਰਾਨ ਤਾਹਿਰ ਨੇ ਵਿਸ਼ਵ ਕੱਪ ਕ੍ਰਿਕਟ ‘ਚ ਨਵਾਂ ਰਿਕਾਰਡ ਕਾਇਮ ਕੀਤਾ। ਤਾਹਿਰ ਨੇ ਇੰਗਲੈਂਡ ਵਿਰੁੱਧ ਇਕ ਰੋਜ਼ਾ ਵਿਸ਼ਵ ਕੱਪ 2019 ਦਾ ਪਹਿਲਾ ਓਵਰ ਸੁੱਟਿਆ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਦੇ ਕਿਸੇ ਵੀ ਸੀਜ਼ਨ ‘ਚ ਪਹਿਲੀ ਗੇਂਦ ਸੁੱਟਣ ਵਾਲੇ ਪਹਿਲੇ ਸਪਿਨਰ ਬਣ ਗਏ ਹਨ। ਇਮਰਾਨ ਨੇ ਦੂਜੀ ਹੀ ਗੇਂਦ ‘ਤੇ ਜੋਨੀ ਬੇਅਰਸਟੋ ਨੂੰ ਆਊਟ ਕੀਤਾ।

You must be logged in to post a comment Login