ਸ਼੍ਰੀਸੰਤ ਨੂੰ ਥੱਪ‍ੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ

ਸ਼੍ਰੀਸੰਤ ਨੂੰ ਥੱਪ‍ੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈਪੀਐਲ ਵਿਚ ਹੋਏ ਉਨ੍ਹਾਂ ਦੇ ਅਤੇ ਸ਼੍ਰੀਸੰਤ ਦੇ ਵਿਵਾਦ ‘ਤੇ ਅਪਣੀ ਗੱਲ ਰੱਖੀ ਹੈ। ਸਾਲ 2008 ਦੇ ਆਈਪੀਐਲ ਦੇ ਦੌਰਾਨ ਮੁੰਬਈ ਇੰਡੀਅਨ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਪੰਜਾਬ ਵਲੋਂ ਖੇਡ ਰਹੇ ਗੇਂਦਬਾਜ਼ ਸ਼੍ਰੀਸੰਤ ਨੂੰ ਮੈਦਾਨ ਵਿਚ ਥੱਪਡ਼ ਜੜ ਦਿਤਾ ਸੀ। ਇਸ ਤੋਂ ਬਾਅਦ ਤੋਂ ਇਨ੍ਹਾਂ ਦੋਵਾਂ ਹੀ ਖਿਡਾਰੀਆਂ ਵਿਚਕਾਰ ਸਬੰਧ ਵਿਗੜਦੇ ਚਲੇ ਗਏ। ਇਨ੍ਹੇ ਸਾਲਾਂ ਬਾਅਦ ਹੁਣ ਹਰਭਜਨ ਸਿੰਘ ਨੂੰ ਅਪਣੀ ਇਸ ਗਲਤੀ ‘ਤੇ ਪਛਤਾਵਾ ਹੋ ਰਿਹਾ ਹੈ। ਇਕ ਸ਼ੋਅ ਦੇ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ‘ਸ਼੍ਰੀਸੰਤ ਅਤੇ ਮੇਰੇ ਵਿਚਕਾਰ ਜੋ ਕੁੱਝ ਵੀ ਹੋਇਆ ਉਹ ਠੀਕ ਨਹੀਂ ਸੀ। ਮੈਨੂੰ ਉਸ ਨੂੰ ਥੱਪਡ਼ ਨਹੀਂ ਮਾਰਨਾ ਚਾਹੀਦਾ ਸੀ। ਜੇਕਰ ਇਨਸਾਨ ਦੇ ਕੋਲ ਅਪਣੇ ਬੀਤੇ ਸਮੇਂ ਵਿਚ ਜਾ ਕੇ ਗਲਤੀ ਸੁਧਾਰਣ ਦੀ ਸਮਰੱਥਾ ਹੁੰਦੀ ਤਾਂ ਮੈਂ ਅਪਣੀ ਇਸ ਗਲਤੀ ਨੂੰ ਸੁਧਾਰਨਾ ਚਾਹੁੰਦਾ ਹਾਂ। ਸ਼੍ਰੀਸੰਤ ਬਹੁਤ ਹੀ ਟੈਲੇਂਟਿਡ ਗੇਂਦਬਾਜ਼ ਰਹੇ ਹਾਂ, ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਵਾਰ ਦੇ ਨਾਲ ਰਹਿਣਗੀਆਂ।’ ਹਰਭਜਨ ਨੇ ਅੱਗੇ ਕਿਹਾ ਕਿ ਮੈਂ ਕੁੱਝ ਚੀਜ਼ਾਂ ਜ਼ਿੰਦਗੀ ‘ਚ ਮੈਂ ਬਹੁਤ ਗਲਤ ਕੀਤੀਆਂ ਹਨ, ਉਨ੍ਹਾਂ ਵਿਚੋਂ ਇਕ ਸ਼੍ਰੀਸੰਤ ਨੂੰ ਥੱਪ‍ੜ ਮਾਰਨਾ ਵੀ ਸੀ। ਹਰਭਜਨ ਨੇ ਮੰਨਿਆ ਕਿ ਉਸ ਦੌਰਾਨ ਉਨ੍ਹਾਂ ਨੂੰ ਕੁੱਝ ਵਿਚਾਰ ਨਹੀਂ ਰਿਹਾ ਸੀ ਪਰ ਨਾਲ ਹੀ ਉਹ ਇਸ ਘਟਨਾ ਨੂੰ ਦਰਕਿਨਾਰ ਕਰ ਸ਼੍ਰੀਸੰਤ ਨੂੰ ਹੁਣ ਵੀ ਅਪਣਾ ਭਰਾ ਵਰਗਾ ਦੱਸਿਆ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਸ਼੍ਰੀਸੰਤ ਨੇ ਬਿਗ ਬਾਸ ਸ਼ੋਅ ਦੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੇ ‘ਹਾਰਡ ਲਕ’ ਕਹਿਣ ‘ਤੇ ਸ਼ਾਇਦ ਭੱਜੀ ਭੜਕ ਗਏ। ਸ਼੍ਰੀਸੰਤ ਦੇ ਮੁਤਾਬਕ ਭੱਜੀ ਅਪਣੇ ਘਰੇਲੂ ਹੋਮਗਰਾਉਂਡ ਮੁਹਾਲੀ ‘ਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਏ ਸਨ, ਜਿਸ ਦੇ ਨਾਲ ਉਹ ਨਰਾਜ਼ ਸਨ ਅਤੇ ਮੇਰਾ ਕਮੈਂਟ ਸੁਣ ਉਹ ਭੜਕ ਗਏ।

You must be logged in to post a comment Login