ਸਮਿਥ ਪੇਟ ਵਿਚ ਸੱਟ ਕਾਰਨ ਕੈਰੀਬੀਆਈ ਲੀਗ ਤੋਂ ਹਟੇ

ਸਮਿਥ ਪੇਟ ਵਿਚ ਸੱਟ ਕਾਰਨ ਕੈਰੀਬੀਆਈ ਲੀਗ ਤੋਂ ਹਟੇ

ਮੈਲਬੋਰਨ : ਸਸਪੈਂਡ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਦੀ ਕ੍ਰਿਕਟ ਵਿਚ ਵਾਪਸੀ ਨੂੰ ਝਟਕਾ ਲੱਗਿਆ ਹੈ ਅਤੇ ਉਹ ਪੇਟ ਦੀਆਂ ਮਾਂਸਪੇਸ਼ੀਆ ਵਿਚ ਖਿੱਚ ਕਾਰਨ ਕੈਰੀਬੀਆਈ ਪ੍ਰੀਮਿਅਰ ਲੀਗ (ਸੀ. ਪੀ. ਐੱਲ.) ਟੀ-20 ਟੂਰਨਾਮੈਂਟ ਨੂੰ ਵਿਚਾਲੇ ਛੱਡ ਕੇ ਆਪਣੇ ਦੇਸ਼ ਪਰਤ ਗਏ ਹਨ। ਸਮਿਥ ਸੀ. ਪੀ. ਐੱਲ. ਟੀਮ ਬਾਰਬਾਡੋਸ ਟ੍ਰਾਈਡੇਂਟਸ ਲਈ ਖੇਡਦੇ ਹਨ। ਇਸੇ ਸਾਲ ਦੱਖਣੀ ਅਫਰੀਕਾ ਦੌਰੇ ‘ਤੇ ਟੈਸਟ ਦੌਰਾਨ ਬਾਲ ਟੈਂਪਰਿੰਗ ਵਿਵਾਦ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਸਮਿਥ ‘ਤੇ 12 ਮਹੀਨੇ ਦਾ ਬੈਨ ਲਗਾਇਆ ਗਿਆ ਸੀ। ਹਾਲਾਂਕਿ ਉਸ ਨੂੰ ਅੰਤਰਰਾਸ਼ਟਰੀ ਲੀਗਾਂ ਵਿਚ ਖੇਡਣ ਦੀ ਇਜਾਜ਼ਤ ਮਿਲੀ ਹੈ। ਟ੍ਰਾਈਡੇਂਟਸ ਟੀਮ ਦੇ ਦੱਸਿਆ ਕਿ ਸਮਿਥ ਸੈਂਟ ਲੂਸੀਆ ਦੇ ਨਾਲ ਮੈਚ ਵਿਚ ਹਿੱਸਾ ਨਹੀਂ ਲੈ ਸਕੇ ਸੀ ਅਤੇ ਟੀ-20 ਲੀਗ ਦੇ ਅੱਗੇ ਮੈਚਾਂ ਵਿਚ ਵੀ ਨਹੀਂ ਖੇਡਣਗੇ। ਟੀਮ ਦੇ ਕਪਤਾਨ ਰਾਬਿਨ ਸਿੰਘ ਨੇ ਕਿਹਾ, ” ਸਮਿਥ ਦੇ ਪੇਟ ਦੀਆਂ ਮਾਂਸਪੇਸ਼ੀਆਂ ਵਿਚ ਖਿੱਚ ਹੋਣ ਕਾਰਨ ਉਸ ਨੂੰ ਆਪਣੇ ਦੇਸ਼ ਪਰਤਣਾ ਪਿਆ ਹੈ। ਇਹ ਬਦਕਿਸਮਤੀ ਦੀ ਗਲ ਹੈ ਕਿ ਸੱਟ ਦੇ ਬਾਵਜੂਦ ਸਮਿਥ ਦੇ ਇਸ ਮਹੀਨੇ ਘਰੇਲੂ ਕ੍ਰਿਕਟ ਵਿਚ ਖੇਡਣ ਦੀ ਉਮੀਦ ਹੈ। ਬੈਨ ਦੇ ਬਾਵਜੂਦ ਸਮਿਥ ਆਪਣੇ ਰਾਜ ਨਿਊ ਸਾਊਥ ਵੇਲਸ ਲਈ ਖੇਡ ਸਕਦੇ ਹਨ। ਉਸ ਨੇ ਸਿਡਨੀ ਕਲੱਬ ਸਦਰਲੈਂਡ ਲਈ 22 ਸਤੰਬਰ ਨੂੰ ਖੇਡਣਾ ਹੈ। ਸਮਿਥ ਨੂੰ ਸੀ. ਪੀ. ਐੱਲ. ਵਿਚ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਜਗ੍ਹਾ ਲਿਆ ਗਿਆ ਸੀ।

You must be logged in to post a comment Login