ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਸੇਵਾ ਦਾ ਸੰਕਲਪ ਪੂਰਾ ਕਰ ਰਹੀ ‘ਖ਼ਾਲਸਾ ਏਡ’

ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਸੇਵਾ ਦਾ ਸੰਕਲਪ ਪੂਰਾ ਕਰ ਰਹੀ ‘ਖ਼ਾਲਸਾ ਏਡ’

ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਸਮਾਜ ਭਲਾਈ ਸਿੱਖ ਸੰਸਥਾ ‘ਖ਼ਾਲਸਾ ਏਡ’ ਅੱਜ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ ਹੈ। ਵਿਸ਼ਵ ਭਰ ਦੇ ਲੋਕ ਇਸ ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। ‘ਖ਼ਾਲਸਾ ਏਡ’ ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਇਸ ਸੰਸਥਾ ਦੇ ਸਾਰੇ ਵਿਸ਼ਵ ਵਿਚ ਸੈਂਕੜੇ ਸੇਵਾਦਾਰ ਮੌਜੂਦ ਹਨ। ਹੋਂਦ ਵਿਚ ਆਉਣ ਮਗਰੋਂ ਹੀ ‘ਖ਼ਾਲਸਾ ਏਡ’ ਨੇ ਸਾਲ 2000 ਵਿਚ ਉੜੀਸਾ ਦੇ ਤੂਫ਼ਾਨ ਅਤੇ ਫਿਰ 2001 ਵਿਚ ਤੁਰਕੀ ਅਤੇ ਗਜਰਾਤ ਦੇ ਭੂਚਾਲ ਪੀੜਤਾਂ ਦੀ ਬਿਨਾਂ ਕਿਸੇ ਭੇਦਭਾਵ ਡਟ ਕੇ ਮਦਦ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜਾਂ ਕਰਕੇ ‘ਖ਼ਾਲਸਾ ਏਡ’ ਦੇ ਕੰਮਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਣ ਲੱਗੀ, ਜਿਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਵਧਿਆ। ਬੀਤੇ ਹਫ਼ਤਿਆਂ ਵਿਚ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਸੀ। ਇਸ ਤਬਾਹੀ ਦੇ ਚਲਦਿਆਂ ਸੂਬੇ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿਚ ਆ ਗਏ। ਕਈ ਇਲਾਕਿਆਂ ਵਿਚ ਹੁਣ ਤੱਕ ਵੀ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਖ਼ਾਲਸਾ ਏਡ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਇਕ ਵਾਰ ਫ਼ਿਰ ਦੁਨੀਆ ਵਿਚ ਮਿਸਾਲ ਪੈਦਾ ਕਰ ਦਿੱਤੀ ਹੈ।

You must be logged in to post a comment Login