ਸਿੱਧੂ ਦੇ ਐਲਾਨ ‘ਤੇ ਵਿਵਾਦ

ਸਿੱਧੂ ਦੇ ਐਲਾਨ ‘ਤੇ ਵਿਵਾਦ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਪੰਜਾਬ ਦੇ ਪ੍ਰਧਾਨ ਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਡਿਮਾਂਡ ਨੋਟਿਸ ਭੇਜ ਕੇ ਨਵਜੋਤ ਸਿੰਘ ਸਿੱਧੂ ਵਲੋਂ ਧਾਰਮਿਕ ਮਾਮਲਿਆਂ ‘ਤੇ ਜਨਤਕ ਫੰਡ ਵਿਚੋਂ ਧਨ ਵੰਡਣ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਸ ਰਾਸ਼ੀ ਨੂੰ ਰੋਕਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਿੱਧੂ ਨੇ ਮਾਲੇਰਕੋਟਲਾ ‘ਚ ਹਜ਼ਰਤ ਸ਼ੇਖ ਦੀ ਦਰਗਾਹ ਲਈ 15 ਕਰੋੜ ਦੀ ਗ੍ਰਾਂਟ ਦੇਣ ਦੀ ਗੱਲ ਕਹੀ ਸੀ। ਆਪਣੇ ਪੱਤਰ ਵਿਚ ਅਰੋੜਾ ਨੇ ਕਿਹਾ ਕਿ ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ, ਇਸ ਲਈ ਮੰਤਰੀਆਂ ਨੂੰ ਕਿਸੇ ਵੀ ਧਾਰਮਿਕ ਅਸਥਾਨ ਮਜਜਿਦ, ਗੁਰਦੁਆਰਾ ਸਾਹਿਬ, ਮੰਦਰ ਤੇ ਗਿਰਜਾਘਰ ਲਈ ਸਰਕਾਰੀ ਫੰਡ ਵਿਚੋਂ ਧਨ ਨਹੀਂ ਦੇਣਾ ਚਾਹੀਦਾ।

You must be logged in to post a comment Login