ਸਿੱਧੂ ਦੇ ਨਾਲ ਲੱਗ ਜਾਖੜ ਦਾ ਦਿਮਾਗ ਵੀ ਹਿੱਲ ਗਿਆ : ਸੁਖਬੀਰ

ਸਿੱਧੂ ਦੇ ਨਾਲ ਲੱਗ ਜਾਖੜ ਦਾ ਦਿਮਾਗ ਵੀ ਹਿੱਲ ਗਿਆ : ਸੁਖਬੀਰ

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਮੈਂਟਲ ਬੰਦਾ ਹੈ ਅਤੇ ਉਸ ਨਾਲ ਲੱਗ ਕੇ ਸੁਨੀਲ ਜਾਖੜ ਦਾ ਦਿਮਾਗ ਵੀ ਹਿੱਲ ਗਿਆ ਹੈ। ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਬਾਦਲ ਆਪਣੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਾਂਗਰਸ ਖਿਲਾਫ ਜੰਮ ਕੇ ਭੜਾਸ ਕੱਢੀ। ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਤੀਜੇ ਭਾਵੇਂ ਕੁਝ ਵੀ ਆਉਣ ਪਰ ਜਿਸ ਤਰ੍ਹਾਂ ਕਾਂਗਰਸ ਨੇ ਚੋਣਾਂ ‘ਚ ਧੱਕੇਸ਼ਾਹੀ ਕੀਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਅਕਾਲੀ ਦਲ ਤੋਂ ਹਾਰ ਗਈ ਹੈ।

You must be logged in to post a comment Login