ਸੁਖਪਾਲ ਖਹਿਰਾ ਦਾ ਬਾਕੀ 12 ਵਿਧਾਇਕਾਂ ਨੂੰ ਤੀਜੀ ਧਿਰ ਬਨਾਉਣ ਦਾ ਸੱਦਾ

ਸੁਖਪਾਲ ਖਹਿਰਾ ਦਾ ਬਾਕੀ 12 ਵਿਧਾਇਕਾਂ ਨੂੰ ਤੀਜੀ ਧਿਰ ਬਨਾਉਣ ਦਾ ਸੱਦਾ

ਜਲੰਧਰ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਨੇ ਬਾਕੀ 12 ਵਿਧਾਇਕਾਂ ਨੂੰ ਇਕੱਠੇ ਹੋ ਕੇ ਪੰਜਾਬ ਵਿਚ ਤੀਜਾ ਬਦਲ ਬਨਾਉਣ ਦਾ ਸੱਦਾ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਕੇਜਰੀਵਾਲ ਦੇ ਧੜੇ ਦੇ 12 ਵਿਧਾਇਕਾਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਨਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਸਮੇਂ ਤੀਜੇ ਬਦਲ ਦੀ ਭਾਲ ਕਰ ਰਹੇ ਹਨ। ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਸਮੇਂ 8 ਵਿਧਾਇਕ ਹਨ ਅਤੇ ਆਮ ਆਦਮੀ ਪਾਰਟੀ ਦੇ ਬਾਕੀ 12 ਵਿਧਾਇਕ ਚਾਹੁਣ ਤਾਂ ਪੰਜਾਬ ਵਿਚ ਪਾਰਟੀ ਦੀ ਖੁਦ-ਮੁਖਤਿਆਰੀ ਹੋ ਸਕਦੀ ਹੈ ਪਰ ਇਹ ਵਿਧਾਇਕ ਪੰਜਾਬ ਦੇ ਲੋਕਾਂ ਦੇ ਦਿਲ ਦੀ ਆਵਾਜ਼ ਨਹੀਂ ਸੁਣ ਰਹੇ ਜਿਸ ਕਾਰਨ ਇਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਕਿਸੇ ਵੀ ਪਾਰਟੀ ‘ਚ ਰਹਿੰਦੇ ਸਮੇਂ ਪਾਰਟੀ ਪਰੋਟੋਕੋਲ ਨੂੰ ਨਾ ਮੰਨਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਜੇ ਕਿਤੇ ਕੁਝ ਗਲਤ ਹੁੰਦਾ ਹੈ ਤਾਂ ਮੈਂ ਉਸ ਦਾ ਹਰ ਹਾਲ ਵਿਚ ਵਿਰੋਧ ਕਰਦਾ ਹਾਂ। ਇਹੋ ਕਾਰਨ ਹੈ ਕਿ ਕਾਂਗਰਸ ਵਿਚ ਰਹਿੰਦੇ ਸਮੇਂ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਹੀਂ ਸੀ ਬਣੀ ਕਿਉਂਕਿ ਕੈਪਟਨ ਰਜਵਾੜਾਸ਼ਾਹੀ ਸੋਚ ਦੇ ਮਾਲਕ ਹਨ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਜਿਸ ਸਮੇਂ ਉਹ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ‘ਤੇ ਸਨ ਤਾਂ ਉਨ੍ਹਾਂ ਨੂੰ ਲਾਹੁਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਇਥੇ ਹੀ ਬਸ ਨਹੀਂ ਬਰਗਾੜੀ ਮੋਰਚੇ ‘ਤੇ ਹੱਕ ਵਿਚ ਜਾਣ ‘ਤੇ ਪਾਰਟੀ ਦੇ ਵਿਧਾਇਕਾਂ ਵਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ ਸੀ

You must be logged in to post a comment Login