ਸੰਯੁਕਤ ਰਾਸ਼ਟਰ ਦੇ ਪ੍ਰਵਾਸ ਸਮਝੌਤੇ ਤੋਂ ਆਸਟ੍ਰੇਲੀਆ ਨੇ ਕੀਤਾ ਕਿਨਾਰਾ

ਸੰਯੁਕਤ ਰਾਸ਼ਟਰ ਦੇ ਪ੍ਰਵਾਸ ਸਮਝੌਤੇ ਤੋਂ ਆਸਟ੍ਰੇਲੀਆ ਨੇ ਕੀਤਾ ਕਿਨਾਰਾ

ਸਿਡਨੀ – ਆਸਟ੍ਰੇਲੀਆਈ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਦੇ ਉਸ ਪ੍ਰਵਾਸ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜਿਸ ਨਾਲ ਅਮਰੀਕਾ ਅਤੇ ਕਈ ਹੋਰ ਯੂਰਪੀ ਦੇਸ਼ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੇਸ਼ ਦੇ ਗ੍ਰਹਿ ਅਤੇ ਵਿਦੇਸ਼ ਮੰਤਰੀਆਂ ਨਾਲ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਮਝੌਤੇ ਨੂੰ ਸਵੀਕਾਰ ਕਰਨਾ, ਆਸਟ੍ਰੇਲੀਆ ਵਿਚ ਗੈਰ ਕਾਨੂੰਨੀ ਦਾਖਲ ਹੋਣ ਦੇ ਖਤਰੇ ਨੂੰ ਅਤੇ ਤਸਕਰੀ ਵਪਾਰ ਵਿਚ ਸ਼ਾਮਲ ਲੋਕਾਂ ਨਾਲ ਨਜਿੱਠਣ ਵਿਚ ਮੁਸ਼ਕਲ ਨਾਲ ਮਿਲੀ ਸਫਲਤਾ ਨੂੰ ਬੇਕਾਰ ਕਰਨ ਨੂੰ ਵਧਾਵਾ ਦੇ ਸਕਦਾ ਹੈ।” ਮੌਰੀਸਨ ਆਸਟ੍ਰੇਲੀਆ ਦੀ ਉਸ ਸਖਤ ਨੀਤੀ ਦੇ ਨਿਰਮਾਤਾ ਹਨ ਜਿਸ ਦੇ ਤਹਿਤ ਉਨ੍ਹਾਂ ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਜਿਹੜੇ ਕਿਸ਼ਤੀਆਂ ਜ਼ਰੀਏ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।

You must be logged in to post a comment Login