ਹਾਂਗਕਾਂਗ ਦੇ ਸਮੁੰਦਰੀ ਜਹਾਜ਼ ਵਿਚ ਸ਼ਾਮਲ 18 ਭਾਰਤੀ ਨਾਈਜੀਰੀਆ ਕੋਲ ਅਗਵਾ

ਹਾਂਗਕਾਂਗ ਦੇ ਸਮੁੰਦਰੀ ਜਹਾਜ਼ ਵਿਚ ਸ਼ਾਮਲ 18 ਭਾਰਤੀ ਨਾਈਜੀਰੀਆ ਕੋਲ ਅਗਵਾ

ਨਵੀਂ ਦਿੱਲੀ- ਹਾਂਗਕਾਂਗ ਦੇ ਇੱਕ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ ਦੇ ਸਮੁੰਦਰੀ ਕੰਢੇ ਕੋਲ ਲੁਟੇਰਿਆਂ ਨੇ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਵੀ ਸ਼ਾਮਲ ਸਨ। ਇਹ ਜਾਣਕਾਰੀ ਸਮੁੰਦਰੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ਇੱਕ ਵਿਸ਼ਵ ਏਜੰਸੀ ਨੇ ਦਿੱਤੀ ਹੈ।ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀਆਂ ਦੇ ਅਗ਼ਵਾ ਹੋਣ ਦੀ ਖ਼ਬਰ ਮਿਲਦਿਆਂ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਨਾਈਜੀਰੀਆ ਨਾਲ ਸੰਪਰਕ ਕਾਇਮ ਕੀਤਾ ਹੈ ਤਾਂ ਜੋ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਅਗ਼ਵਾ ਭਾਰਤੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ।ਸਮੁੰਦਰ ’ਚ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ARX ਮੈਰੀਟਾਈਮ ਨੇ ਆਪਣੀ ਵੈੱਬਸਾਈਟ ਉੱਤੇ ਦੱਸਿਆ ਹੈ ਕਿ ਜਹਾਜ਼ ਨੂੰ ਮੰਗਲਵਾਰ ਨੂੰ ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਤੇ ਜਹਾਜ਼ ਉੱਤੇ ਸਵਾਰ 19 ਜਣਿਆਂ ਨੂੰ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਅਤੇ ਇੱਕ ਤੁਰਕੀ ਦਾ ਨਾਗਰਿਕ ਹੈ। ਬੀਤੀ ਤਿੰਨ ਦਸੰਬਰ ਦੀ ਸ਼ਾਮ ਨੂੰ ਨਾਈਜੀਰੀਆਈ ਸਮੁੰਦਰੀ ਕੰਢੇ ਦੇ ਨੇੜਿਓ ਲੰਘਦੇ ਸਮੇਂ ਹਾਂਗਕਾਂਗ ਦੇ ਝੰਡੇ ਵਾਲੇ ਜਹਾਜ਼ ‘VLCC NAVE ਕੰਸਲਟੇਸ਼ਨ’ ਉੱਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕੀਤਾ। ਜ਼ਿਕਯੋਗ ਹੈ ਕਿ ਸਾਲ 2008 ’ਚ ਸੋਮਾਲੀਆ ਕੋਲ ਅਦਨ ਦੀ ਖਾੜੀ ’ਚ ਵੀ 18 ਭਾਰਤੀਆਂ ਸਮੇਤ 22 ਯਾਤਰੀਆਂ ਵਾਲੇ ਇੱਕ ਸਮੁੰਦਰੀ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਬੰਧਕ ਬਣਾ ਲਿਆ ਸੀ। ਤਦ ਜਹਾਜ਼ ਵਿਚ ਭਾਰਤੀਆਂ ਤੋਂ ਇਲਾਵਾ ਦੋ ਫ਼ਿਲੀਪੀਨੀ, ਇਕ ਬੰਗਲਾਦੇਸ਼ੀ ਤੇ ਇੱਕ ਰੂਸੀ ਨਾਗਰਿਕ ਵੀ ਸਵਾਰ ਸ਼ਾਮਲ ਸੀ।

You must be logged in to post a comment Login