ਹਾਈਟੈਕ ਤਕਨੀਕ ਨਾਲ ਲੈਸ ਹੋਵੇਗਾ ਕਰਤਾਰਪੁਰ ਲਾਂਘਾ

ਹਾਈਟੈਕ ਤਕਨੀਕ ਨਾਲ ਲੈਸ ਹੋਵੇਗਾ ਕਰਤਾਰਪੁਰ ਲਾਂਘਾ

ਨਵੀਂ ਦਿੱਲੀ – ਕਰਤਾਰਪੁਰ ਲਾਂਘਾ ਬਣਾਉਣ ਦੇ ਫੈਸਲੇ ਦੇ ਨਾਲ ਹੀ ਸਰਕਾਰ ਇਸ ਦੀ ਸੁਰੱਖਿਆ ਦੇ ਬਿਹਤਰੀਨ ਪ੍ਰਬੰਧ ਕਰਨ ‘ਚ ਲੱਗ ਗਈ ਹੈ। ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ‘ਚ ਜਦੋਂ ਇਸ ਗਲਿਆਰੇ ਨੂੰ ਲੈ ਕੇ ਚਰਚਾ ਹੋਈ ਹੈ ਤਾਂ ਇਸ ਦੇ ਸੁਰੱਖਿਆ ਨਾਲ ਜੁੜੇ ਮੁੱਦੇ ਵੀ ਚੁੱਕੇ ਗਏ। ਹਾਲ ਹੀ ‘ਚ ਪੰਜਾਬ ‘ਚ ਹੋਏ ਬੰਬ ਹਮਲੇ ਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਭੂਮਿਕਾ ਹੋਣ ਦਾ ਸ਼ੱਕ ਚਰਚਾ ਦੌਰਾਨ ਉੱਠਿਆ। ਫਿਲਹਾਲ ਹਾਲੇ ਇਹ ਫੈਸਲਾ ਲਿਆ ਗਿਆ ਹੈ ਕਿ ਸਬੰਧਿਤ ਸੁਰੱਖਿਆ ਤੇ ਖੁਫੀਆ ਏਜੰਸੀਆਂ ਵਿਚਾਲੇ ਬਿਲਕੁਲ ਨਵੇਂ ਕਿਸਮ ਦਾ ਨੈੱਟਵਰਕ ਬਣਾਇਆ ਜਾਵੇ ਤਾਂ ਕਿ ਇਸ ਪੂਰੇ ਗਲਿਆਰੇ ਨੂੰ ਫੂਲ ਪਰੂਫ ਸੁਰੱਖਿਆ ਦੇ ਸਕੀਏ। ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਭਾਰਤ ਤੇ ਪਾਕਿਸਤਾਨ ਦੀ ਸਰਹੱਦ ‘ਤੇ ਆਪਣੇ ਆਪ ‘ਚ ਪਹਿਲਾਂ ਸਥਾਨ ਹੋਵੇਗਾ ਜਿਥੇ 24 ਘੰਟੇ ਤੇ ਸਾਲਾਂ ਭਰ ਆਉਣ ਜਾਣ ਲੱਗਾ ਰਹੇਗਾ। ਸਾਲ ਦੇ ਕੁਝ ਸਮੇਂ ਲੱਖਾਂ ਲੋਕਾਂ ਦੀ ਭੀੜ੍ਹ ਇਥੇ ਇਕੱਠੀ ਹੋ ਸਕਦੀ ਹੈ ਤੇ ਹੋ ਸਕਦਾ ਹੈ ਕਿ ਇਕ-ਇਕ ਦਿਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਭਾਰਤ ਤੇ ਪਾਕਿਸਤਾਨ ‘ਚ ਜਾਣ ਤੇ ਉਥੋਂ ਭਾਰਤ ‘ਚ ਆਉਣ। ਅਜਿਹੇ ‘ਚ ਕਰਤਾਪੁਰ ਲਾਂਘਾ ਨੂੰ ਲੈ ਕੇ ਸਾਡੀ ਸੁਰੱਖਿਆ ਦੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਕ ਤਾਂ ਉਥੇ ਆਉਣ ਵਾਲੇ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਹੋ ਸਕੇ ਤੇ ਦੂਜੀ ਸਰਹੱਦ ਪਾਰ ਕਰਨ ਵਾਲੇ ਧਾਰਮਿਕ ਯਾਤਰੀਆਂ ਦੇ ਨਾਲ ਪਾਕਿਸਤਾਨ ਵੱਲੋਂ ਦੇਸ਼ ਦੀ ਖੁਸ਼ਹਾਲੀ ਵਿਗਾੜਨ ਵਾਲੀ ਕੋਈ ਸਾਜ਼ਿਸ਼ ਨਾ ਰਚੀ ਜਾਵੇ। ਸ਼ੁੱਕਰਵਾਰ ਨੂੰ ਵੀ ਭਾਰਤ ਨੇ ਆਪਣੇ ਕਮਿਸ਼ਨ ਦੇ ਅਧਿਕਾਰੀਆਂ ਨਾਲ ਹੋਏ ਮਾੜੇ ਵਿਵਹਾਰ ‘ਤੇ ਜਤਾਏ ਗਏ ਇਤਰਾਜ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਾਲੇ ਵੀ ਤੀਰਥ ਯਾਤਰਾ ‘ਤੇ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਭੜਕਾਉਣ ਤੇ ਭਾਰਤ ਖਿਲਾਫ ਸਾਜ਼ਿਸ਼ ਰੱਚਣ ਦਾ ਕੰਮ ਕੀਤਾ ਜਾਂਦਾ ਹੈ।
ਭਾਰਤ ਦੀ ਇਸ ਚਿੰਤਾ ਦਾ ਮੁੱਖ ਕਾਰਨ ਇਹ ਹੈ ਕਿ 80 ਦੇ ਦਹਾਕੇ ‘ਚ ਜਦੋਂ ਪੰਜਾਬ ‘ਚ ਖਾਲਿਸਤਾਨ ਸਮਰਥਕ ਅੱਤਵਾਦ ਨੂੰ ਵਧਾਉਣ ‘ਚ ਪਾਕਿਸਤਾਨ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਦੀ ਸ਼ੁਰੂਆਤ ਉਸ ਨੇ ਪਾਕਿਸਤਾਨ ਜਾਣ ਵਾਲੇ ਧਾਰਮਿਕ ਯਾਤਰੀਆਂ ਨੂੰ ਭੜਕਾਉਣ ਦੇ ਨਾਲ ਕੀਤੀ ਸੀ। ਇੰਨਾਂ ਹੀ ਨਹੀਂ ਹਾਲ ਹੀ ‘ਚ ਲੰਡਨ ‘ਚ ਖਾਲਿਸਤਾਨ ਸਮਰਥਕ ਮੋਰਚਾ ਕੱਢਣ ‘ਚ ਵੀ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਦੀ ਭੂਮਿਕਾ ਸਾਹਮਣੇ ਆਈ ਸੀ। ਸਾਲ 2015 ‘ਚ ਥਾਈਲੈਂਡ ‘ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰੀ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕਿਵੇਂ ਪਾਕਿਸਤਾਨ ਦੀ ਇਸ ਵੱਡੀ ਏਜੰਸੀ ਨੇ ਆਪਣੇ ਖਾਲਿਸਤਾਨ ਸੈਲ ਨੂੰ ਬੰਦ ਨਹੀਂ ਕੀਤਾ ਸਗੋਂ ਉਸ ਨੂੰ ਨਵੇਂ ਸਿਰੇ ਤੋਂ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

You must be logged in to post a comment Login