ਹਾਰਦਿਕ ਤੇ ਕੇਐਲ ‘ਤੇ ਲੱਗੀ ਅੰਤਰਿਮ ਮੁਅੱਤਲੀ ਨੂੰ ਸੀਓਏ ਨੇ ਕੀਤਾ ਰੱਦ

ਹਾਰਦਿਕ ਤੇ ਕੇਐਲ ‘ਤੇ ਲੱਗੀ ਅੰਤਰਿਮ ਮੁਅੱਤਲੀ ਨੂੰ ਸੀਓਏ ਨੇ ਕੀਤਾ ਰੱਦ

ਨਵੀਂ ਦਿੱਲੀ : ਭਾਰਤੀ ਕ੍ਰਿਕੇਟਰਾਂ ਹਾਰਦਿਕ ਪੰਡਿਆ ਅਤੇ ਕੇਐਲ ਰਾਹੁਲ ਨੂੰ ਵੀਰਵਾਰ ਨੂੰ ਵੱਡੀ ਰਾਹਲ ਮਿਲੀ। ਸੁਪ੍ਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਅਨੁਸ਼ਾਸਕਾਂ ਦੀ ਕਮੇਟੀ ਨੇ ਦੋਵਾਂ ਖਿਡਾਰੀਆਂ ਉਤੇ ਲਗੀ ਮੱਧਵਰਤੀ ਸਸਪੈਂਸ਼ਨ ਤੁਰਤ ਪ੍ਰਭਾਵ ਤੋਂ ਹਟਾ ਲਿਆ ਹੈ। ਹਾਲਾਂਕਿ ਇਸ ਮਾਮਲੇ ਨਾਲ ਜੁਡ਼ੀ ਸੁਣਵਾਈ ਹਾਲੇ ਸੁਪ੍ਰੀਮ ਕੋਰਟ ਵਿਚ ਹੋਣੀ ਹੈ। ਕੋਰਟ ਵਿਚ ਬੀਸੀਸੀਆਈ ਦੇ ਇਸ ਮਾਮਲੇ ਦੀ ਸੁਣਵਾਈ 5 ਫ਼ਰਵਰੀ ਨੂੰ ਹੋਣੀ ਹੈ।ਇਹ ਫ਼ੈਸਲਾ ਨਵੇਂ ਨਿਆਂਮਿਤਰ ਪੀਐਸ ਨਰਸਿਨਹਾ ਦੀ ਸਲਾਹ ਵਿਚ ਕੀਤਾ ਗਿਆ ਹੈ। ਬੀਸੀਸੀਆਈ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰ ਕਿਹਾ ਕਿ ਜ਼ਿਕਰਯੋਗ ਗੱਲਾਂ ਨੂੰ ਨਜ਼ਰ ਵਿਚ ਰੱਖਦੇ ਹੋਏ ਦੋਵਾਂ ਖਿਡਾਰੀਆਂ ਉਤੇ 11 ਜਨਵਰੀ ਤੋਂ ਲਗੀ ਰੋਕ ਤੁਰਤ ਪ੍ਰਭਾਵ ਤੋਂ ਚੁੱਕ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਇਲਜ਼ਾਮਾਂ ਉਤੇ ਕਾਨੂੰਨੀ ਫ਼ੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਕਰਨ ਦੇ ਮਾਮਲੇ ਦੀ ਸੁਣਵਾਈ ਵੀ ਹੋਵੇਗੀ। ਪਾਂਡਿਆ ਅਤੇ ਰਾਹੁਲ ‘ਤੇ ਇਕ ਟੀਵੀ ਸ਼ੋਅ ਵਿਚ ਔਰਤਾਂ ਉਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਟੀਮ ਵਲੋਂ ਸਸਪੈਂਡ ਕਰ ਦਿਤਾ ਗਿਆ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਸਟਰੇਲੀਆ ਦੌਰੇ ਦੇ ਵਿਚੋਂ ਹੀ ਭਾਰਤ ਵਾਪਸ ਭੇਜ ਦਿਤਾ ਗਿਆ ਸੀ।

You must be logged in to post a comment Login