ਹੀਨਾ ਨੇ ਜਿੱਤੀ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ

ਹੀਨਾ ਨੇ ਜਿੱਤੀ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ

ਜਲੰਧਰ : ਸੀਟੀ ਇੰਸਟੀਚਿਊਟ ਦੇ ਕਾਰਪੋਰੇਟ ਦਫ਼ਤਰ ਵਿੱਚ ਅਕਾਊਟੈਂਟ ਦੇ ਪਦ ’ਤੇ ਕੰਮ ਕਰ ਰਹੀ ਹੀਨਾ 25 ਸਾਲ ਦੀ ਉਮਰ ਵਿੱਚ 50 ਦੇ ਕਰੀਬ ਤਗ਼ਮੇ ਜਿੱਤ ਚੁੱਕੀ ਹੈ। ਹਾਲ ਵਿੱਚ ਹੀ ਹੀਨਾ ਅਤੇ ਉਸ ਦੀ ਟੀਮ ਨੇ ਹੰਸ ਰਾਜ ਸਟੇਡੀਅਮ ਵਿੱਚ ਹੋਈ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂਅ ਕੀਤੀ ਹੈ। ਹੀਨਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਟ੍ਰੇਨਰ ਗਗਨ ਰੱਤੀ, ਸਚਿਨ ਰੱਤੀ ਅਤੇ ਵਰੁਣ ਕੁਮਾਰ ਨੂੰ ਦਿੱਤਾ। ਹੀਨਾ ਬੈਡਮਿੰਟਨ ਤੋਂ ਇਲਾਵਾ ਸਪੋਰਟਸ ਐਰੋਬਿਕਸ, ਸਕਵੈਸ਼, ਰੋਪ ਸਕੀਪਿੰਗ, ਬਾਸਕਟਬਾਲ ਅਤੇ ਸ਼ਤਰੰਜਬਾਜ਼ੀ ਵਰਗੀਆਂ ਖੇਡਾਂ ਖੇਡ ਚੁੱਕੀ ਹੈ। ਉਸ ਨੇ ਬੈਡਮਿੰਟਨ ਵਿੱਚ ਰਾਜ ਪੱਧਰ ’ਤੇ 3 ਗੋਲਡ ਅਤੇ 1 ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਹੀਨਾ ਨੈਸ਼ਨਲ ਰੈਂਕਿੰਗ ਬੈਡਮਿੰਟਨ ਵਿੱਚ ਪੰਜ ਵਾਰ ਹਿੱਸਾ ਲੈ ਚੁੱਕੀ ਹੈ। ਹੀਨਾ ਆਪਣੇ ਕਾਲਜ ਦੇ ਖੇਡ ਵਿਭਾਗ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਹੀਨਾ ਨੂੰ ਵਧਾਈ ਦਿੱਤੀ ਅਤੇ ਅੱਗੇ ਵੀ ਇਹੋ ਜਿਹੀਆਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

You must be logged in to post a comment Login