ਹੁਣ ਹੋਸਟਲਾਂ ‘ਚ ਰਹਿਣਗੀਆਂ ਸ਼ਹਿਰਾਂ ਦੀਆਂ ਗਾਵਾਂ!

ਹੁਣ ਹੋਸਟਲਾਂ ‘ਚ ਰਹਿਣਗੀਆਂ ਸ਼ਹਿਰਾਂ ਦੀਆਂ ਗਾਵਾਂ!

ਨਵੀਂ ਦਿੱਲੀ : ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਗਾਵਾਂ ਲਈ ਪ੍ਰਸਤਾਵ ਦਿੱਤਾ ਹੈ ਕਿ ਕੇਂਦਰ ਅਤੇ ਸੂਬਿਆਂ ਨੂੰ ਖ਼ਾਸ ਤੌਰ ‘ਤੇ ‘ਗਾਂ ਹੋਸਟਲ ਲਈ ਹਰ ਸ਼ਹਿਰ ਵਿਚ 10-15 ਥਾਵਾਂ ਜਾਰੀ ਕਰੇ। ਇਹ ਥਾਂ ਖ਼ਾਸ ਤੌਰ ‘ਤੇ ਉਹਨਾਂ ਲੋਕਾਂ ਲਈ ਜਾਰੀ ਕੀਤੀ ਜਾਣੀ ਚਾਹੀਦੀ ਹੈ ਜੋ ਸਿਰਫ਼ ਦੁੱਧ ਦੀ ਖਪਤ ਵਿਚ ਰੂਚੀ ਰੱਖਦੇ ਹਨ।ਕਮਿਸ਼ਨ ਦੇ ਪ੍ਰਧਾਨ ਵੱਲਬਭਾਈ ਕਥੀਰੀਆ ਨੇ ਟਾਇਮਜ਼ ਆਫ ਇੰਡੀਆ ਨੂੰ ਦੱਸਿਆ, ‘ਮੈਂ ਪਹਿਲਾਂ ਹੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਗਾਂ ਹੋਸਟਲਾਂ ਲਈ ਇਕ ਦਿਸ਼ਾ-ਨਿਰਦੇਸ਼ ਬਣਾਉਣ ਦੀ ਬੇਨਤੀ ਕਰ ਚੁੱਕਾ ਹਾਂ, ਜਿਸ ਨੂੰ ਸ਼ਹਿਰੀ ਯੋਜਨਾਬੰਦੀ ਢਾਂਚੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ’।ਕਥੀਰੀਆ ਨੇ ਕਿਹਾ, ‘ਥਾਂ ਦੀ ਕਮੀ ਹੈ, ਸ਼ਹਿਰਾਂ ਵਿਚ ਗਾਵਾਂ ਨੂੰ ਰੱਖਣਾ ਅਸਾਨ ਨਹੀਂ ਹੁੰਦਾ। ਜੇਕਰ ਨਗਰ ਪਾਲਿਕਾ ਅਜਿਹੇ ਹਾਸਟਲ ਸਥਾਪਤ ਕਰਨ ਲਈ ਥਾਂ ਨਿਰਧਾਰਿਤ ਕਰ ਦਿੰਦੀ ਹੈ ਤਾਂ 25-50 ਲੋਕ ਇਕੱਠੇ ਮਿਲ ਕੇ ਗਾਂ ਹੋਸਟਲ ਸਥਾਪਤ ਕਰ ਸਕਦੇ ਹਨ। ਇਹਨਾਂ ਹੋਸਟਲਾਂ ਦੀ ਸੰਭਾਲ ਲਈ ਉਹ ਭੁਗਤਾਨ ਕਰ ਸਕਦੇ ਹਨ ਅਤੇ ਆਪਣੇ ਪਸ਼ੂਆਂ ਦਾ ਦੁੱਧ ਵੀ ਵਰਤ ਸਕਦੇ ਹਨ’। ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਚਿੱਠੀ ਲਿਖਣ ਤੋਂ ਇਲਾਵਾ, ਕਮਿਸ਼ਨ ਦੇ ਪ੍ਰਧਾਨ ਨੇ ਕਈ ਸੂਬਾ ਸਰਕਾਰਾਂ ਅਤੇ ਨਗਰ ਨਿਗਮਾਂ ਨੂੰ ਇਸ ਮੁੱਦੇ ‘ਤੇ ਚਿੱਠੀ ਲਿਖੀ ਹੈ। ਚਿੱਠੀ ਵਿਚ ਉਹਨਾਂ ਨੇ ਗਾਂ ਹੋਸਟਲ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੋਸਟਲਾਂ ਦੀ ਪਹਿਲ ਕਈ ਸੂਬਿਆਂ ਵਿਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਕਥੀਰੀਆ ਨੇ ਕਿਹਾ, ‘ਇਸ ਨੂੰ ਅਸਾਨੀ ਨਾਲ ਦੇਸ਼ ਭਰ ਦੇ ਸ਼ਹਿਰੀ ਖੇਤਰਾਂ ਵਿਚ ਬਣਾਇਆ ਜਾ ਸਕਦਾ ਹੈ। ਇਹਨਾਂ ਹੋਸਟਲਾਂ ਨੂੰ ਅਜਿਹੀ ਜ਼ਮੀਨ ‘ਤੇ ਸਥਾਪਿਤ ਕੀਤਾ ਜਾ ਸਕਦਾ ਹੈ ਜੋ ਨਿੱਜੀ ਵਪਾਰੀਆਂ ਨੂੰ ਕਿਰਾਏ ‘ਤੇ ਦਿੱਤੀ ਜਾ ਸਕਦੀ ਹੈ। ਚਾਹਵਾਨ ਲੋਕ ਅਪਣੀ ਪਸੰਦ ਦੀ ਗਾਂ ਰੱਖ ਸਕਦੇ ਹਨ। ਗਾਂ ਦੇ ਗੋਬਰ ਅਤੇ ਮੂਤਰ ਦੀ ਵਰਤੋਂ ਜੈਵਿਕ ਖਾਦ ਬਣਾਉਣ ਅਤੇ ਅਜਿਹੇ ਹੋਸਟਲਾਂ ਲਈ ਗੋਬਰ ਗੈਸ ਪਲਾਂਟ ਦੁਆਰਾ ਪੈਸੈ ਵੀ ਕਮਾਏ ਜਾ ਸਕਦੇ ਹਨ’।

You must be logged in to post a comment Login