ਜ਼ਿੰਬਾਬਵੇ ਨੇ ਕਰੰਸੀ ਛਾਪਣੀ ਕੀਤੀ ਸ਼ੁਰੂ, ਜਾਣੋ 10 ਸਾਲ ਤੋਂ ਕਿਉਂ ਨਹੀਂ ਛਾਪੀ ਸੀ ਕਰੰਸੀ?

ਜ਼ਿੰਬਾਬਵੇ ਨੇ ਕਰੰਸੀ ਛਾਪਣੀ ਕੀਤੀ ਸ਼ੁਰੂ, ਜਾਣੋ 10 ਸਾਲ ਤੋਂ ਕਿਉਂ ਨਹੀਂ ਛਾਪੀ ਸੀ ਕਰੰਸੀ?

ਅਫ਼ਰੀਕਾ- ਜ਼ਿੰਬਾਬਵੇ ਦੀਆਂ ਬੈਂਕਾਂ ਦੇ ਬਾਹਰ ਲੋਕ ਸਾਲਾਂ ਬਾਅਦ ਮੁੜ ਤੋਂ ਜਾਰੀ ਹੋਏ ਜ਼ਿੰਬਾਬਵੇ ਦੇ ਡਾਲਰ ਲੈਣ ਲਈ ਲਾਈਨਾਂ ਬੰਨ੍ਹੀ ਖੜ੍ਹੇ ਹਨ। ਸਾਲ 2009 ਤੋਂ ਬਾਅਦ ਰਿਜ਼ਰਵ ਬੈਂਕ ਵੱਲੋਂ ਜ਼ਿੰਬਾਬਵੇ ਦੇ ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਗਏ ਹਨ। ਇੱਕ ਦਹਾਕੇ ਪਹਿਲਾਂ ਜ਼ਿੰਬਾਬਵੇ ਦੀ ਮਹਿੰਗਾਈ ਐਨੀ ਜ਼ਿਆਦਾ ਵਧ ਗਈ ਸੀ ਕਿ ਇਸ ਮਹਿੰਗਾਈ ਤੋਂ ਬਚਣ ਲਈ ਜ਼ਿੰਬਾਬਵੇ ਨੇ ਨਵੇਂ ਨੋਟ ਛਾਪਣੇ ਬੰਦ ਕਰ ਦਿੱਤੇ ਸਨ।ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਨਵੇਂ ਨੋਟਾਂ ਨਾਲ ਦੇਸ਼ ਵਿਚ ਪਿਆ ਕਰੰਸੀ ਦਾ ਕਾਲ ਖ਼ਤਮ ਹੋ ਜਾਵੇਗਾ। ਜਿਸ ਕਾਰਨ ਦੇਸ਼ ਵਿਚ ਡੂੰਘੀ ਆਰਥਿਕ ਮੰਦੀ ਛਾਈ ਹੋਈ ਹੈ। ਬੈਂਕ ਨੇ ਜ਼ਿਆਦਾ ਕੰਰਸੀ ਬਜ਼ਾਰ ਵਿਚ ਹੋਣ ਕਾਰਨ ਮਹਿੰਗਾਈ ਵਧਣ ਦੀਆਂ ਧਾਰਨਾਵਾਂ ਨੂੰ ਖਾਰਜ ਕੀਤਾ ਹੈ। ਜ਼ਿੰਬਾਬਵੇ ਵਿਚ ਇਸ ਸਮੇਂ ਮਹਿੰਗਾਈ ਦਰ 300 ਫ਼ੀਸਦੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵੀ ਕੋਮਾਂਤਰੀ ਮੋਨੀਟਰੀ ਫੰਡ ਵੱਲੋਂ ਜਾਰੀ ਕੀਤਾ ਗਿਆ ਹੈ, ਸਰਕਾਰ ਨੇ ਆਪਣੇ ਆਪ ਮਹਿੰਗਾਈ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ।
ਜ਼ਿੰਬਾਬਵੇ ਦੀ ਆਪਣੀ ਕਰੰਸੀ ਕਿਉਂ ਨਹੀਂ ਸੀ
ਸਾਲ 2009 ਵਿਚ ਆਪਣੇ ਕਰੰਸੀ ਨੋਟ ਛਾਪਣੇ ਬੰਦ ਕਰਨ ਤੋਂ ਬਾਅਦ ਜ਼ਿੰਬਾਬਵੇ ਵਿਚ ਅਮਰੀਕੀ ਡਾਲਰ, ਦੱਖਣ ਅਫ਼ਰੀਕੀ ਰੈਂਡ ਤੋਂ ਇਲਾਵਾ ਹੋਰ ਵੀ ਵਿਦੇਸ਼ੀ ਕਰੰਸੀਆਂ ਨਾਲ ਕੰਮ ਚਲਾਉਂਦਾ ਰਿਹਾ ਹੈ। ਜ਼ਿੰਬਾਬਵੇ ਨੇ ਬਾਂਡ ਨੋਟ ਕਹੇ ਜਾਂਦੇ ਆਰਟੀਜੀਐੱਸ ਡਾਲਰ ਵੀ ਜਾਰੀ ਕੀਤੇ ਸਨ। ਸਾਲ 2016 ਵਿਚ ਸਰਕਾਰ ਨੇ ਬਾਂਡ ਨੋਟ ਜਾਰੀ ਕੀਤੇ ਪਰ ਲੋਕਾਂ ਨੂੰ ਉਨ੍ਹਾਂ ਤੇ ਭਰੋਸਾ ਨਹੀਂ ਹੋਇਆ ਤੇ ਕਾਲੇ ਬਜ਼ਾਰ ਵਿਚ ਆਪਣਾ ਮੁੱਲ ਗੁਆ ਦਿੱਤਾ।ਰਿਜ਼ਰਵ ਬੈਂਕ ਨੇ ਵਿਦੇਸ਼ੀ ਨੋਟਾਂ ‘ਤੇ ਪਾਬੰਦੀ ਲਗਾ ਦਿੱਤੀ। ਬੈਂਕ ਦਾ ਤਰਕ ਸੀ ਕਿ ਇਹ ਕਦਮ ਸਧਾਰਨ ਹਾਲਾਤ ਬਹਾਲ ਕਰਨ ਲਈ ਚੁੱਕਿਆ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਨਵੇਂ ਨੋਟਾਂ ਨਾਲ ਜਿਹੜੇ ਲੋਕ ਆਪਣੀ ਤਨਖ਼ਾਹ ਤੇ ਹੋਰ ਭੱਤੇ ਨਹੀਂ ਕਢਵਾ ਸਕੇ, ਉਨ੍ਹਾਂ ਦੀ ਮਦਦ ਹੋਵੇਗੀ। ਇਕ ਪੱਤਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਪੈਸੇ ਦੇ ਮਾਮਲੇ ਵਿਚ ਨਾਕਾਮ ਰਹੀ ਹੈ।ਕਈ ਲੋਕਾਂ ਦਾ ਮੰਨਣਾ ਹੈ ਕਿ ਆਰਥਿਕ ਮੰਦੀ ਦੇ ਦੌਰ ਵਿਚ ਇਨ੍ਹਾਂ ਜ਼ਿਆਦਾ ਕੈਸ਼ ਮਹਿੰਗਾਈ ਨੂੰ ਵਧਾਵੇਗਾ। ਰਵਰੀ ਵਿਚ ਆਰਟੀਜੀਐੱਸ ਡਾਲਰ ਮੁੜ ਜਾਰੀ ਕੀਤੇ ਗਏ ਸਨ। ਉਸ ਸਮੇਂ ਤੋਂ ਹੁਣ ਤੱਕ ਮਹਿੰਗਾਈ ਵਧੀ ਹੈ। ਬਰੈਡ ਦਾ ਲੋਫ਼ ਜਨਵਰੀ ਨਾਲੋਂ 7 ਗੁਣਾਂ ਮਹਿੰਗਾ ਹੋ ਚੁੱਕਿਆ ਹੈ।

You must be logged in to post a comment Login