ਮਨਦੀਪ ਕੌਰ ਚੌਹਾਨ ਕਾਂਗਰਸ ਦੀ ਬਲਾਕ ਪ੍ਰਧਾਨ ਨਿਯੁਕਤ

ਮਨਦੀਪ ਕੌਰ ਚੌਹਾਨ ਕਾਂਗਰਸ ਦੀ ਬਲਾਕ ਪ੍ਰਧਾਨ ਨਿਯੁਕਤ

ਪਟਿਆਲਾ, 7 ਨਵੰਬਰ -ਬਲਾਕ ਸੰਮਤੀ ਮੈਂਬਰ ਮਨਦੀਪ ਕੌਰ ਚੌਹਾਨ ਨੂੰ ਪਸਿਆਣਾ ਬਲਾਕ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਸੋਸ਼ਲ ਵੈਲਫੇਅਰ ਪੰਜਾਬ ਦੀ ਚੇਅਰਮੈਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵਲੋਂ ਕਾਂਗਰਸ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਪਰਮਜੀਤ ਪੰਮੀ ਚੌਹਾਨ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਨੌਜਵਾਨ ਆਗੂ ਹਰਜੋਤ ਹਾਂਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਨੌਜਵਾਨ ਆਗੂ ਪੰਮੀ ਚੌਹਾਨ ਤੇ ਉਨ੍ਹਾਂ ਦੀ ਪਤਨੀ ਮਨਦੀਪ ਚੌਹਾਨ ਵਲੋਂ ਕਾਂਗਰਸ ਪਾਰਟੀ ਸਮਾਣਾ ਹਲਕੇ ਵਿਚ ਮਜਬੂਤ ਕਰਨ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ, ਇਸ ਲਈ ਮਨਦੀਪ ਕੌਰ ਨੂੰ ਬਲਾਕ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਨਦੀਪ ਚੌਹਾਨ ਤੇ ਪੰਮੀ ਚੌਹਾਨ ਵਲੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਚੇਅਰਮੈਨ ਗੁਰਸ਼ਰਨ ਕੌਰ ਰੰਧਾਵਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਾਰਟੀ ਵਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨੌਜਵਾਨ ਆਗੂ ਹਰਜੋਤ ਹਾਂਡਾ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਵਲੋਂ ਕਾਂਗਰਸ ਪਾਰਟੀ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾ ਰਹੇ ਹਨ, ਜਿਸ ਕਾਰਨ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਬੀਬੀ ਕੁਲਵੰਤ ਕੌਰ, ਸੱਤਿਆ ਦੇਵੀ, ਰੂਪਾ, ਨੌਹਰ ਚੰਦ ਬਲਾਕ ਸੰਮਤੀ ਮੈਂਬਰ, ਅਵਤਾਰ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਅਨੀਤਾ, ਬਲਜਿੰਦਰ ਕੌਰ, ਬੀਰਪਾਲ ਕੌਰ, ਗਾਂਧੀ ਅਤੇ ਅੱਤਰੀ ਆਦਿ ਹਾਜ਼ਰ ਸਨ।

You must be logged in to post a comment Login