40 ਅਕਾਲੀ ਆਗੂ ਸੇਵਾ ਸਿੰਘ ਦੀ ਕਿਸ਼ਤੀ ‘ਚ ਹੋਏ ਸਵਾਰ

40 ਅਕਾਲੀ ਆਗੂ ਸੇਵਾ ਸਿੰਘ ਦੀ ਕਿਸ਼ਤੀ ‘ਚ ਹੋਏ ਸਵਾਰ

ਜਲਾਲਾਬਾਦ – ਸੇਵਾ ਸਿੰਘ ਸੇਖਵਾਂ ਨੇ ‘ਅਕਾਲੀ ਦਲ ਬਚਾਓ’ ਲਹਿਰ ਦਾ ਅਗਾਜ਼ ਸੁਖਬੀਰ ਬਾਦਲ ਦੇ ਹਲਕਾ ਜਲਾਲਾਬਾਦ ਤੋਂ ਮੰਡੀ ਅਰਨੀਵਾਲਾ ਸ਼੍ਰੋਮਣੀ ਅਕਾਲੀ ਤੋਂ ਬਾਗੀ ਹੋਏ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਵਲੋਂ ਬਾਦਲ ਪਰਿਵਾਰ ਖਿਲਾਫ਼ ਵਿੱਢੀ ਮੁਹਿੰਮ ‘ਅਕਾਲੀ ਦਲ ਬਚਾਓ’ ਲਹਿਰ ਦਾ ਆਗਾਜ਼ ਜਲਾਲਾਬਾਦ ਤੋਂ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਨੂੰ ਕਰੀਬ 20 ਦਿਨ ਪਹਿਲਾਂ ਅਲਵਿਦਾ ਕਹਿਣ ਵਾਲੇ ਟਕਸਾਲੀ ਅਕਾਲੀ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਜਥੇ. ਚਰਨ ਸਿੰਘ ਦੀ ਅਗਵਾਈ ਹੇਠ ਕਰੀਬ 40 ਅਕਾਲੀ ਆਗੂ ਸੇਵਾ ਸਿੰਘ ਦੀ ਕਿਸ਼ਤੀ ‘ਚ ਸਵਾਰ ਹੋ ਗਏ, ਜਿਨ੍ਹਾਂ ਨੇ ਬਾਦਲ ਪਰਿਵਾਰ ਖਿਲਾਫ ਮੁਹਿੰਮ ਛੇੜਨ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਨੂੰ ਅੱਜ ਉਸ ਸਮੇਂ ਵੱਡਾ ਧੱਕਾ ਲੱਗਾ ਜਦ ਉਨ੍ਹਾਂ ਦੇ ਹਲਕਾ ਜਲਾਲਾਬਾਦ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਿਖੇ ਟਕਸਾਲੀ ਅਕਾਲੀ ਆਗੂ ਅਤੇ ਮਾਰਕਿਟ ਕਮੇਟੀ ਅਰਨੀਵਾਲਾ ਦੇ ਸਾਬਕਾ ਚੇਅਰਮੈਨ ਜਥੇ.ਚਰਨ ਸਿੰਘ ਨੇ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਕ ਸਮਾਗਮ ਰੱਖਿਆ ਹੋਇਆ ਸੀ। ਇਸ ਸਮਾਗਮ ‘ਚ ਮਾਝੇ ਤੋਂ ਆਏ ਬਾਗੀ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ 40 ਸਾਥੀਆਂ ਨਾਲ ਬਾਦਲ ਪਰਿਵਾਰ ਖਿਲਾਫ਼ ‘ਅਕਾਲੀ ਦਲ ਬਚਾਓ’ ਮੁਹਿੰਮ ‘ਚ ਸ਼ਾਮਲ ਹੋ ਗਏ। ਅਕਾਲੀ ਦਲ ਖਿਲਾਫ਼ ਬਗਾਵਤ ਦਾ ਝੰਡਾ ਚੁੱਕਣ ਵਾਲੇ ਜਥੇ.ਚਰਨ ਸਿੰਘ ਨੇ ਸਾਥੀਆਂ ਸਮੇਤ ਬਾਦਲ ਪਰਿਵਾਰ ਖਿਲਾਫ਼ ਭੜਾਸ ਕੱਢੀ ਅਤੇ ਸ. ਸੇਖਵਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਉਨ੍ਹਾਂ ਦਾ ਸਾਥ ਦੇਣਗੇ। ਇਸ ਮੌਕੇ ਸੰਬੋਧਨ ਕਰਦਿਆਂ ਜਥੇ.ਸੇਖਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਬਾਦਲ ਦੀ ਰਹਿਨੁਮਾਈ ਹੇਠ ਅਕਾਲੀ ਦਲ ‘ਚ ਵੱਡਾ ਨਿਘਾਰ ਆਇਆ ਹੈ। ਜੇਕਰ ਸੁਖਬੀਰ ਤੇ ਮਜੀਠੀਆ ਨੂੰ ਅਕਾਲੀ ਦਲ ‘ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਉਹ ਮੁੜ ਅਕਾਲੀ ਦਲ ਲਈ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਬਰਗਾੜੀ ਕਾਂਡ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਹੈ।

You must be logged in to post a comment Login