6 ਮਹੀਨੇ ਤੱਕ ਡਿਫ਼ਾਲਟਰਾਂ ਦੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ: ਪਾਵਰਕਾਮ

6 ਮਹੀਨੇ ਤੱਕ ਡਿਫ਼ਾਲਟਰਾਂ ਦੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ: ਪਾਵਰਕਾਮ

ਜਲੰਧਰ : ਲੰਬੇ ਸਮੇਂ ਤੋਂ ਬਕਾਇਆ ਰਕਮ ਦੇਣ ਵਾਲਿਆਂ ਨੂੰ ਪਾਵਰਕਾਮ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਲਈ ਯਕ ਮੁਸ਼ਤ ਨੀਤੀ ਜਾਰੀ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਖ਼ਪਤਕਾਰਾਂ ਨੂੰ ਵੱਡੇ ਰਾਹਤ ਇਹ ਵੀ ਦਿੱਤੀ ਗਈ ਹੈ ਕਿ ਜਿੰਨੀ ਦੇਰ 6 ਮਹੀਨੇ ਤੱਕ ਇਹ ਨੀਤੀ ਲਾਗੂ ਰਹੇਗੀ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਨਹੀਂ ਕੱਟੇ ਜਾਣਗੇ। ਪਾਵਰਕਾਮ ਦੀ ਜਾਰੀ ਇਸ ਨੀਤੀ ਨਾਲ ਨਾ ਸਿਰਫ਼ ਆਮ ਖ਼ਪਤਕਾਰ ਸਗੋਂ ਸਰਕਾਰੀ ਵਿਭਾਗ ਗੈਰ ਸਰਕਾਰੀ ਵਿਭਾਗ, ਕਈ ਸਨਅਤੀ ਇਕਾਈਆਂ ਸ਼ਾਮਲ ਹਨ। ਭਾਰੀ ਵਿਆਜ, ਸਰਚਾਰਜ ਕਰਕੇ ਕਈ ਸਨਅਤੀ ਇਕਾਈਆਂ ਕੋਲ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਹੋਈ ਸੀ। ਜਿਸ ਕਰਕੇ ਹੁਣ ਉਹ ਵੀ ਰਾਹਤ ਪਾਉਣ ਵਾਲਿਆਂ ਵਿਚ ਹੋਣਗੇ। ਪਾਵਰਕਾਮ ਵੱਲੋਂ ਜਾਰੀ ਇਸ ਨੀਤੀ ਤਹਿਤ ਕਈਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਕੰਮ ਪਾਵਰਕਾਮ ਵੱਲੋਂ ਸ਼ੁਰੂ ਕਰ ਦਿੱਤਾ ਜਾਂਦਾ ਸੀ। ਪਾਵਰਕਾਮ ਆਪਣੇ ਖ਼ਪਤਕਾਰਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਭੇਜਦਾ ਹੈ ਉਸ ਵਿਚ ਅੰਦਾਜ਼ਨ ਹਰ ਮਹੀਨੇ ਬਿੱਲ ਦੀ ਰਕਮ ਵਿਚ 5 ਫ਼ੀਸਦੀ ਸਰਚਾਰਜ ਤੋਂ ਇਲਾਵਾ ਡੇਢ ਫ਼ੀਸਦੀ ਵਿਭਾਜ ਹਰ ਮਹੀਨੇ ਸ਼ਾਮਲ ਕੀਤਾ ਜਾਂਦਾ ਸੀ। ਜੇਕਰ ਕਿਸੇ ਨੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਹੁੰਦੀ ਸੀ ਤਾਂ ਇਹ ਰਕਮ ਪਾਵਰਕਾਮ ਵੱਲੋਂ ਲਗਾਤਾਰ ਬਿੱਲਾਂ ਵਿਚ ਪਾਈ ਦਰਸਾ ਦਿੱਤੀ ਜਾਂਦੀ ਸੀ। ਪਾਵਰਕਾਮ ਵੱਲੋਂ ਜਾਰੀ ਆਪਣੇ ਸਰਕੁਲਰ ਵਿਚ ਜਾਰੀ ਕੀਤੀ ਗਈ ਨਵੀਂ ਨੀਤੀ ਵਿਚ ਬਕਾਏਦਾਰਾਂਨੂੰ ਸਰਚਾਰਜ, ਵਿਆਜ ਦੀ ਰਕਮ ਘਟਾ ਕੇ ਸਹੂਲਤ ਦਿੱਤਾ ਜਾਵੇਗੀ। ਇਸ ਨੀਤੀ ਤਹਿਤ ਪਾਵਰਕਾਮ ਨੇ ਦਰਿਆ-ਦਿੱਲੀ ਦਿਖਾਈ ਹੈ, ਕਿਉਂਕਿ ਬਕਾਏਦਾਰਾਂ ਤੋਂ ਸਾਲਾਨਾ ਸਰਚਾਰਜ ਦੀ ਇਕ ਆਸਾਨ ਰਕਮ ਵਸੂਲ ਕੀਤੀ ਜਾਵੇਗੀ। ਸਰਚਾਰਜ ਵਿਆਜ ਦੀ ਰਕਮ ਘਟਣ ਨਾਲ ਹੀ ਬਕਾਏਦਾਰਾਂ ਦੇ ਬਿੱਲਾਂ ਦੀ ਰਕਮ ਕਾਫ਼ੀ ਘੱਟ ਜਾਵੇਗੀ। ਪਾਵਰਕਾਮ ਦਾ ਇਸ ਵੇਲੇ ਬਕਾਏਦਾਰਾਂ ਵੱਲ 600 ਕਰੋੜ ਰੁਪਏ ਖੜਾ ਹੈ ਤੇ ਕਈ ਸਰਕਾਰੀ ਵਿਭਾਗਾਂ ਸਮੇਤ ਹੋਰ ਵੀ ਕਈ ਖ਼ਪਤਕਾਰ ਇਸ ਰਕਮ ਦੀ ਅਦਾਇਗੀ ਨਹੀਂ ਕਰ ਰਹੇ।

You must be logged in to post a comment Login