AN-32 ਹਾਦਸਾ : ਹਾਦਸੇ ਵਾਲੀ ਥਾਂ ਪਹੁੰਚੀ ਹਵਾਈ ਫੌਜ ਦੀ ਟੀਮ

AN-32 ਹਾਦਸਾ : ਹਾਦਸੇ ਵਾਲੀ ਥਾਂ ਪਹੁੰਚੀ ਹਵਾਈ ਫੌਜ ਦੀ ਟੀਮ

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੀ ਟੀਮ ਵੀਰਵਾਰ ਸਵੇਰੇ ਏਐਨ–32 ਜਹਾਜ਼ ਦੇ ਹਾਦਸੇ ਵਾਲੀ ਥਾਂ ਉਤੇ ਪਹੁੰਚ ਗਈ। ਟੀਮ ਨੂੰ ਉਥੇ ਕੋਈ ਵੀ ਜਿਉਂਦਾ ਨਹੀਂ ਮਿਲਿਆ। ਇਸੇ ਕਾਰਨ ਜਹਾਜ਼ ਵਿਚ ਸਵਾਰ 13 ਲੋਕਾਂ ਨੇ ਪਰਿਵਾਰ ਨੂੰ ਸੂਚਿਤ ਕਰ ਦਿਤਾ ਗਿਆ ਹੈ ਕਿ ਕੋਈ ਜਿਉਂਦਾ ਨਹੀਂ ਹੈ। ਕਰਯੋਗ ਹੈ ਕਿ ਅਰੁਣਚਲ ਪ੍ਰਦੇਸ਼ ਵਿਚ ਮੰਗਲਵਾਰ ਨੂੰ ਏਐਨ–32 ਜਹਾਜ਼ ਦਾ ਮਲਬਾ ਮਿਲਿਆ ਸੀ। ਅਸਮ ਨੂੰ ਜੋਰਹਾਟ ਤੋਂ ਉਡਾਨ ਭਰਨ ਦੇ ਕੁਝ ਸਮੇਂ ਬਾਅਦ ਹੀ ਉਹ ਜਹਾਜ਼ ਗਾਇਬ ਹੋ ਗਿਆ ਸੀ। ਇਸ ਵਿਚ ਕੁਲ 13 ਲੋਕ ਸਵਾਰ ਸਨ। ਰੂਸੀ ਮੂਲ ਦੇ ਏਐਨ–32 ਜਹਾਜ਼ ਦਾ ਸੰਪਰਕ ਅਸਮ ਤੋਂ ਜੋਰਹਾਟ ਤੋਂ ਅਰੁਣਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸਡ ਲੈਡਿੰਗ ਗਰਾਉਂਡ ਲਈ ਉਡਾਨ ਭਰਨ ਦੇ ਬਾਅਦ ਤਿੰਨ ਜੂਨ ਦੀ ਦੁਪਹਿਰ ਨੂੰ ਟੁੱਟ ਗਿਆ ਸੀ। ਜਹਾਜ਼ ਦੇ ਹਿੱਸੇ, ਜੋ ਗੁੰਮ ਹੋਇਆ ਏਐਨ–32 ਦੇ ਮੰਨੇ ਜਾ ਰਹੇ ਸਨ, ਜਹਾਜ਼ ਦੇ ਉਡਾਨ ਮਾਰਗ ਤੋਂ 15–20 ਕਿਲੋਮੀਟਰ ਉਤਰ ਵਿਚ ਅਰੁਣਾਚਲ ਪ੍ਰਦੇਸ਼ ਮਿਲਿਆ ਸੀ। ਤਿੰਨ ਜੂਨ ਨੂੰ ਗੁੰਮ ਹੋਏ ਇਸ ਜਹਾਜ਼ ਨੂੰ ਲੱਭਣ ਦੀ ਮੁਹਿੰਮ ਵਿਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਵੀ ਸ਼ਾਮਲ ਸਨ।
ਰੂਸ ਦੇ ਬਣੇ ਜਿਹਾਜ਼ ਨੇ ਅਰੁਣਚਲ ਪ੍ਰਦੇਸ਼ ਦੇ ਸ਼ਿਓਮੀ ਜ਼ਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਡਿੰਗ ਗਰਾਉਂਡ ਲਈ ਅਸਮ ਦੇ ਜੋਰਹਾਟ ਤੋਂ ਉਡਾਨ ਭਰੀ ਸੀ। ਜ਼ਮੀਨੀ ਕੰਟਰੋਲ ਰੂਮ ਨਾਲ ਜਹਾਜ਼ ਦਾ ਸੰਪਰਕ ਦੁਪਹਿਰ ਇਕ ਵਜੇ ਟੁੱਟ ਗਿਆ। ਜਹਾਜ਼ ਵਿਚ ਚਾਲਕ ਦਲ ਦੇ ਅੱਠ ਮੈਂਬਰ ਅਤੇ ਪੰਜ ਯਾਤਰੀ ਸਵਾਰ ਸਨ।

You must be logged in to post a comment Login