IPL ‘ਚ ਸੱਟੇਬਾਜ਼ੀ ਨੂੰ ਵੈਧ ਕਰ ਦੇਣਾ ਚਾਹੀਦਾ ਹੈ : ਪ੍ਰਿਟੀ ਜ਼ਿੰਟਾ

IPL ‘ਚ ਸੱਟੇਬਾਜ਼ੀ ਨੂੰ ਵੈਧ ਕਰ ਦੇਣਾ ਚਾਹੀਦਾ ਹੈ : ਪ੍ਰਿਟੀ ਜ਼ਿੰਟਾ

ਨਵੀਂ ਦਿੱਲੀ— ਆਈ.ਪੀ.ਐੱਲ. ‘ਚ ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਕਿਨ ਪ੍ਰਿਟੀ ਜ਼ਿੰਟਾ ਨੇ ਭਾਰਤ ‘ਚ ਸੱਟੇਬਾਜ਼ੀ ਨੂੰ ਵੈਧ ਕਰਨ ਦੀ ਮੰਗ ਕੀਤੀ ਹੈ। ਬਾਲੀਵੁੱਡ ਦੀ ਇਸ ਅਭਿਨੇਤਰੀ ਦੀ ਮੰਨੀਏ ਤਾਂ ਸੱਟੇਬਾਜ਼ੀ ਨੂੰ ਵੈਧ ਕਰਨ ਨਾਲ ਸਰਕਾਰ ਨੂੰ ਇਸ ਵੱਡੇ ਖੇਡ ਆਯੋਜਨ ਦੇ ਇਰਦ-ਗਿਰਧ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਰੋਕਣ ‘ਚ ਮਦਦ ਮਿਲੇਗੀ। ਬਾਲੀਵੁੱਡ ਅਭਿਨੇਤਰੀ ਨੇ ਅੱਗੇ ਕਿਹਾ,’ ਸਰਕਾਰ ਲਈ ਇਸਨੂੰ ਵੈਧ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ਲਈ ਅਮਦਨੀ ਦਾ ਨਵਾਂ ਦਰਵਾਜਾ ਵੀ ਖੁੱਲੇਗਾ। ਇਸਦੇ ਨਾਲ ਹੀ ਅਵੈਧ ਸੱਟੇਬਾਜ਼ੀ ਦੇ ਮਾਮਲਿਆਂ ‘ਚ ਵੀ ਕਮੀ ਆਵੇਗੀ।nਸਾਲ 2013 ‘ਚ ਹੋਏ ਸਪਾਟ ਫਿਕਸਿੰਗ ਵਿਵਾਦ ਦੇ ਜ਼ਖਮ ਇੰਨੇ ਗਹਿਰੇ ਹਨ ਕਿ ਬੀ.ਸੀ.ਸੀ.ਆਈ ਨੂੰ ਆਪਣੇ ਬੁਨਿਆਦੀ ਢਾਂਚੇ ‘ਚ ਬਦਲਾਅ ਕਰਨਾ ਪਿਆ। ਕਈ ਵੱਡੇ ਖਿਡਾਰੀਆਂ ‘ਤੇ ਸੱਟੇਬਾਜ਼ੀ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। ਜਿਨ੍ਹਾਂ ‘ਚ ਐੱਸ.ਸ਼੍ਰੀਸੰਥ ਵਰਗੇ ਵੱਡੇ ਖਿਡਾਰੀ ਦੀ ਗ੍ਰਿਫਤਾਰੀ ਹੋਈ ਸੀ। ਇਸ ਦੇ ਲਈ ਹੀ ਬਿੰਦੂ ਦਾਰਾ ਸਿੰਘ, ਰਾਜ ਕੁੰਦਰਾ ਅਤੇ ਚੇਨਈ ਸੁਪਰ ਕਿੰਗਜ਼ ਦੇ ਗੁਰੂਨਾਥ ਦੇ ਸੱਟੇਬਾਜ਼ੀ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਜ਼ਿੰਟਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨਾਲ ਕਦੀ ਕਿਸੇ ਨੇ ਫਿਕਸਿੰਗ ਲਈ ਸੰਪਰਕ ਕੀਤਾ ਹੈ ਤਾਂ ਇਸਦੇ ਜਵਾਬ ‘ਚ ਉਨ੍ਹਾਂ ਨੇ ਕਿਹਾ,’ ਤੁਹਾਨੂੰ ਲੱਗਦਾ ਹੈ ਕਿ ਕੋਈ ਮੇਰੇ ਸਾਹਮਣੇ ਅਜਿਹਾ ਪ੍ਰਸਤਾਵ ਰੱਖ ਕੇ ਜਿਉਂਦਾ ਰਹੇਗ। ਘੱਟ ਤੋਂ ਘੱਟ ਮੈਂ ਉਸਨੂੰ ਜੇਲ ਤਾਂ ਪਹੁੰਚਾ ਦੇਵਾਂਗੀ।

You must be logged in to post a comment Login