#MeToo : ਵਿਦੇਸ਼ ਰਾਜਮੰਤਰੀ ਐੱਮ.ਜੇ.ਅਕਬਰ ਨੇ ਦਿੱਤਾ ਅਸਤੀਫਾ

#MeToo : ਵਿਦੇਸ਼ ਰਾਜਮੰਤਰੀ ਐੱਮ.ਜੇ.ਅਕਬਰ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ- ਐੱਮ.ਜੇ. ਅਕਬਰ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ‘ਤੇ ਹੁਣ ਤੱਕ 15 ਮਹਿਲਾ ਪੱਤਰਕਾਰਾਂ ਨੇ #MeToo ਅਭਿਆਨ ਤਹਿਤ ਦੋਸ਼ ਲਗਾਏ ਸਨ। ਅਕਬਰ ‘ਤੇ ਪਹਿਲਾਂ ਦੋਸ਼ ਸੀਨੀਅਰ ਪੱਤਰਕਾਰ ਪ੍ਰਿਯਾ ਰਮਾਨੀ ਨੇ ਲਗਾਇਆ ਸੀ, ਜਿਸ ‘ਚ ਉਨ੍ਹਾਂ ਨੇ ਇਕ ਹੋਟਲ ਦੇ ਕਮਰੇ ‘ਚ ਇੰਟਰਵਿਊ ਦੌਰਾਨ ਆਪਣੀ ਕਹਾਣੀ ਬਿਆਨ ਕੀਤੀ ਸੀ।
ਰਮਾਨੀ ਦੇ ਦੋਸ਼ਾਂ ਦੇ ਬਾਅਦ ਅਕਬਰ ਖਿਲਾਫ ਕਈ ਔਰਤਾਂ ਨੇ ਉਨ੍ਹਾਂ ‘ਤੇ ਦੋਸ਼ ਲਗਾਏ। ਅਕਬਰ ‘ਤੇ ਤਾਜ਼ਾ ਆਰੋਪ ਇਕ ਵਿਦੇਸ਼ੀ ਮਹਿਲਾ ਪੱਤਰਕਾਰ ਨੇ ਲਗਾਇਆ ਕਿ 2007 ‘ਚ ਜਦੋਂ ਉਹ ਇੰਟਰਸ਼ਿਪ ਲਈ ਆਈ ਤਾਂ ਉਹ ਸਿਰਫ 18 ਸਾਲ ਦੀ ਸੀ ਅਤੇ ਉਨ੍ਹਾਂ ਦੇ ਨਾਲ ਐੱਮ.ਜੇ.ਅਕਬਰ ਨੇ ਗਲਤ ਹਕਰਤ ਕਰਨ ਦੀ ਕੋਸ਼ਿਸ਼ ਕੀਤੀ ਸੀ।

You must be logged in to post a comment Login