ਅੰਬਾਨੀਆਂ ਦੇ ਫੰਕਸ਼ਨ ਮਗਰੋਂ ਦਿਲਜੀਤ ਦੋਸਾਂਝ ਨੂੰ Netflix ਵਲੋਂ ਖ਼ਾਸ ਤੋਹਫ਼ਾ

ਪੰਜਾਬੀ ਜਿਥੇ ਜਾਣ, ਉਥੇ ਰੌਣਕਾਂ ਨਾ ਲੱਗਣ, ਇਹ ਭਲਾ ਕਿਵੇਂ ਹੋ ਸਕਦਾ ਹੈ। 1 ਤੋਂ 3 ਮਾਰਚ ਤਕ ਚੱਲੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੇ ਪ੍ਰੀ ਵੈਡਿੰਗ ਪ੍ਰੋਗਰਾਮ ’ਚ ਦੇਸ਼-ਵਿਦੇਸ਼ਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ ਪਰ ਮੇਲਾ ਆਪਣੇ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਨੇ ਜਿੱਤ ਲਿਆ। ਦਰਅਸਲ ਨੇਟਫਲਿਜ਼ ਨੇ ਦਿਲਜੀਤ ਦੋਸਾਂਝ ਨੂੰ ਆਈ ਪੋਡ, ਕੈਮਰਾ ਅਤੇ ਹੋਰ ਵੀ ਐਕਸਪੇਂਸਿਵ ਚੀਜ਼ਾਂ ਦਿੱਤੀਆਂ ਹਨ। ਇਸ ਦੀ ਜਾਣਕਾਰੀ ਗਾਇਕ ਨੇ ਵੀਡੀਓ ਸ਼ੇਅਰ ਕਰਕੇ ਆਪਣੇ ਸੋਸ਼ਲ ਮੀਡਿਆ ‘ਤੇ ਦਿੱਤੀ ਹੈ। ਦਿਲਜੀਤ ਨੇ ਇਹਨਾਂ ਤੋਹਫਿਆਂ ਨੂੰ ਫੈਨਸ ਦੇ ਸਾਹਮਣੇ ਖੋਲਿਆ ਅਤੇ  ਨੇਟਫਲਿਜ਼ ਦਾ ਧੰਨਵਾਦ ਕੀਤਾ ਹੈ। ਵੀਡੀਓ ਵਿੱਚ ਦਿਲਜੀਤ ਕਹਿ ਰਹੇ ਹਨ, ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ। ਤੁਸੀ ਵੀ ਵੇਖੋ ਇਹ ਵੀਡੀਓ ਜੋ SirfPanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ।ਲੋਕਾਂ ਨੇ ਕਿਹਾ ਰਿਹਾਨਾ ਨੇ ਭਾਵੇਂ ਇਸ ਪ੍ਰੀ ਵੈਡਿੰਗ ਲਈ 74 ਕਰੋੜ ਰੁਪਏ ਲਏ ਹੋਣ ਪਰ ਦਿਲ ਤਾਂ ਇਕੋ ਜਿੱਤ ਕੇ ਲੈ ਗਿਆ ਹੈ, ਜੋ ਹੈ ਦਿਲਜੀਤ ਦੋਸਾਂਝ।ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਨੈੱਟਫਲਿਕਸ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ ‘ਚ ਦਿਲਜੀਤ ਕਹਿ ਰਹੇ ਹਨ ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ। ਤੁਸੀ ਵੀ ਵੇਖੋ ਇਹ ਵੀਡੀਓ ਜੋ SirfPanjabiyat ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ। ਅਖੀਰ ‘ਚ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਕਿ ਦੋਸਾਂਝਾਵਾਲਾ ਕਹਿ ਰਿਹਾ ਹੈ ਕਿ ਇਹ ਤਾਂ ਨਿਰੀਂ ਕਲੋਲ ਕਰਤੀ।

You must be logged in to post a comment Login