ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਬਿਨਾਂ ਟੈਕਸ ਦਿੱਤੇ ਵੇਚਿਆ ਤੇ ਖਰੀਦਿਆ 760 ਕਰੋੜ ਰੁਪਏ ਦਾ ਸੋਨਾ

ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਬਿਨਾਂ ਟੈਕਸ ਦਿੱਤੇ ਵੇਚਿਆ ਤੇ ਖਰੀਦਿਆ 760 ਕਰੋੜ ਰੁਪਏ ਦਾ ਸੋਨਾ

ਚੰਡੀਗੜ੍ਹ, 26 ਜੁਲਾ – ਪੰਜਾਬ ਸਰਕਾਰ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ 760 ਕਰੋੜ ਰੁਪਏ ਦੇ ਸੋਨੇ ਦੀ ਵਿਕਰੀ ਅਤੇ ਖਰੀਦ ’ਤੇ ਟੈਕਸ ਚੋਰੀ ਦਾ ਪਤਾ ਲਗਾਇਆ ਹੈ। ਅੰਮ੍ਰਿਤਸਰ ਵਿਚ 336 ਕਰੋੜ ਰੁਪਏ ਦਾ ਸੋਨਾ ਜਾਅਲੀ ਬਿੱਲਾਂ ’ਤੇ ਵੇਚਿਆ ਅਤੇ ਖਰੀਦਿਆ ਗਿਆ, ਉਥੇ ਹੀ ਲੁਧਿਆਣਾ ਵਿਚ 424 ਕਰੋੜ ਰੁਪਏ ਦਾ ਸੋਨਾ ਬਿਨਾਂ ਬਿੱਲਾਂ ਦੇ ਵੇਚਿਆ ਗਿਆ। ‘ਟ੍ਰਿਬਿਊਨ ਸਮੂਹ’ ਨੇ ਸਭ ਤੋਂ ਪਹਿਲਾਂ ਇਸ ਦੀ ਰਿਪੋਰਟ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਅੰਮ੍ਰਿਤਸਰ ਵਿੱਚ ਇੱਕ ਵੱਡੇ ਸੁਨਿਆਰੇ ’ਤੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਸੋਨਾ ਮਿਲਿਆ ਸੀ। ਸ਼ੁਰੂਆਤੀ ਤੌਰ ’ਤੇ ਇਹ ਸ਼ੱਕ ਸੀ ਕਿ ਇਹ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕੀਤੀ ਗਈ ਖੇਪ ਦਾ ਹਿੱਸਾ ਹੋ ਸਕਦਾ ਹੈ ਜਿਸ ਨੂੰ ਟੋਰਾਂਟੋ ਗੋਲਡ ਹੀਸਟ ਕਿਹਾ ਜਾਂਦਾ ਹੈ।

You must be logged in to post a comment Login